29 ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਇਹ ਹੁਕਮ ਦਿੱਤਾ: “ਮੈਂ ਜਲਦੀ ਹੀ ਆਪਣੇ ਲੋਕਾਂ ਨਾਲ ਰਲ਼ ਜਾਵਾਂਗਾ।+ ਮੈਨੂੰ ਮੇਰੇ ਪਿਉ-ਦਾਦਿਆਂ ਨਾਲ ਉਸ ਗੁਫਾ ਵਿਚ ਦਫ਼ਨਾ ਦੇਣਾ ਜੋ ਹਿੱਤੀ ਅਫਰੋਨ ਦੀ ਜ਼ਮੀਨ ਵਿਚ ਹੈ,+ 30 ਉਹ ਗੁਫਾ ਜੋ ਕਨਾਨ ਦੇਸ਼ ਵਿਚ ਮਮਰੇ ਦੇ ਸਾਮ੍ਹਣੇ ਮਕਫੇਲਾਹ ਵਿਚ ਹੈ। ਉਹ ਜ਼ਮੀਨ ਅਬਰਾਹਾਮ ਨੇ ਕਬਰਸਤਾਨ ਬਣਾਉਣ ਲਈ ਹਿੱਤੀ ਅਫਰੋਨ ਤੋਂ ਖ਼ਰੀਦੀ ਸੀ।