42 ਜਦੋਂ ਏਸਾਓ ਦੀ ਇਹ ਗੱਲ ਰਿਬਕਾਹ ਨੂੰ ਦੱਸੀ ਗਈ, ਤਾਂ ਉਸ ਨੇ ਉਸੇ ਵੇਲੇ ਆਪਣੇ ਛੋਟੇ ਮੁੰਡੇ ਯਾਕੂਬ ਨੂੰ ਬੁਲਾ ਕੇ ਕਿਹਾ: “ਦੇਖ! ਤੇਰਾ ਭਰਾ ਏਸਾਓ ਆਪਣਾ ਬਦਲਾ ਲੈਣ ਲਈ ਤੈਨੂੰ ਮਾਰਨ ਬਾਰੇ ਸੋਚ ਰਿਹਾ। 43 ਪੁੱਤ, ਹੁਣ ਜਿਵੇਂ ਮੈਂ ਕਹਿੰਦੀ ਹਾਂ, ਤੂੰ ਉਵੇਂ ਕਰ। ਤੂੰ ਹਾਰਾਨ ਵਿਚ ਆਪਣੇ ਮਾਮੇ ਲਾਬਾਨ ਕੋਲ ਭੱਜ ਜਾਹ।+