-
ਉਤਪਤ 49:29-33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਇਹ ਹੁਕਮ ਦਿੱਤਾ: “ਮੈਂ ਜਲਦੀ ਹੀ ਆਪਣੇ ਲੋਕਾਂ ਨਾਲ ਰਲ਼ ਜਾਵਾਂਗਾ।*+ ਮੈਨੂੰ ਮੇਰੇ ਪਿਉ-ਦਾਦਿਆਂ ਨਾਲ ਉਸ ਗੁਫਾ ਵਿਚ ਦਫ਼ਨਾ ਦੇਣਾ ਜੋ ਹਿੱਤੀ ਅਫਰੋਨ ਦੀ ਜ਼ਮੀਨ ਵਿਚ ਹੈ,+ 30 ਉਹ ਗੁਫਾ ਜੋ ਕਨਾਨ ਦੇਸ਼ ਵਿਚ ਮਮਰੇ ਦੇ ਸਾਮ੍ਹਣੇ ਮਕਫੇਲਾਹ ਵਿਚ ਹੈ। ਉਹ ਜ਼ਮੀਨ ਅਬਰਾਹਾਮ ਨੇ ਕਬਰਸਤਾਨ ਬਣਾਉਣ ਲਈ ਹਿੱਤੀ ਅਫਰੋਨ ਤੋਂ ਖ਼ਰੀਦੀ ਸੀ। 31 ਉੱਥੇ ਉਨ੍ਹਾਂ ਨੇ ਅਬਰਾਹਾਮ ਅਤੇ ਉਸ ਦੀ ਪਤਨੀ ਸਾਰਾਹ ਨੂੰ ਦਫ਼ਨਾਇਆ ਸੀ।+ ਉੱਥੇ ਹੀ ਉਨ੍ਹਾਂ ਨੇ ਇਸਹਾਕ+ ਅਤੇ ਉਸ ਦੀ ਪਤਨੀ ਰਿਬਕਾਹ ਨੂੰ ਦਫ਼ਨਾਇਆ ਸੀ। ਉੱਥੇ ਹੀ ਮੈਂ ਲੇਆਹ ਨੂੰ ਦਫ਼ਨਾਇਆ ਸੀ। 32 ਉਹ ਜ਼ਮੀਨ ਅਤੇ ਉਸ ਵਿਚਲੀ ਗੁਫਾ ਹਿੱਤੀ ਲੋਕਾਂ ਤੋਂ ਖ਼ਰੀਦੀ ਗਈ ਸੀ।”+
33 ਆਪਣੇ ਪੁੱਤਰਾਂ ਨੂੰ ਇਹ ਸਾਰੀਆਂ ਹਿਦਾਇਤਾਂ ਦੇਣ ਤੋਂ ਬਾਅਦ ਯਾਕੂਬ ਪਲੰਘ ʼਤੇ ਲੰਮਾ ਪੈ ਗਿਆ। ਫਿਰ ਉਸ ਨੇ ਆਖ਼ਰੀ ਸਾਹ ਲਿਆ ਅਤੇ ਆਪਣੇ ਲੋਕਾਂ ਵਿਚ ਜਾ ਰਲ਼ਿਆ।+
-
-
ਉਤਪਤ 50:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਉਸ ਦੇ ਪੁੱਤਰ ਉਸ ਨੂੰ ਕਨਾਨ ਲੈ ਗਏ ਅਤੇ ਉੱਥੇ ਮਕਫੇਲਾਹ ਦੀ ਜ਼ਮੀਨ ਵਿਚਲੀ ਗੁਫਾ ਵਿਚ ਦਫ਼ਨਾ ਦਿੱਤਾ। ਇਹ ਜ਼ਮੀਨ ਮਮਰੇ ਦੇ ਸਾਮ੍ਹਣੇ ਸੀ ਅਤੇ ਅਬਰਾਹਾਮ ਨੇ ਅਫਰੋਨ ਹਿੱਤੀ ਤੋਂ ਕਬਰਸਤਾਨ ਵਾਸਤੇ ਖ਼ਰੀਦੀ ਸੀ।+ 14 ਆਪਣੇ ਪਿਤਾ ਨੂੰ ਦਫ਼ਨਾਉਣ ਤੋਂ ਬਾਅਦ ਯੂਸੁਫ਼ ਆਪਣੇ ਭਰਾਵਾਂ ਨਾਲ ਅਤੇ ਉਨ੍ਹਾਂ ਸਾਰੇ ਲੋਕਾਂ ਨਾਲ ਵਾਪਸ ਮਿਸਰ ਆ ਗਿਆ ਜੋ ਉਸ ਦੇ ਪਿਤਾ ਨੂੰ ਦਫ਼ਨਾਉਣ ਉਸ ਦੇ ਨਾਲ ਗਏ ਸਨ।
-