ਮਲਾਕੀ 2:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਮੈਨੂੰ* ਤਲਾਕ ਨਾਲ ਨਫ਼ਰਤ ਹੈ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਅਤੇ ਉਸ ਇਨਸਾਨ ਨਾਲ ਜਿਸ ਨੇ ਜ਼ੁਲਮ ਦਾ ਲਿਬਾਸ ਪਾਇਆ ਹੈ,”* ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ। “ਤੁਸੀਂ ਆਪਣੇ ਰਵੱਈਏ ਦੀ ਜਾਂਚ ਕਰੋ ਅਤੇ ਧੋਖਾ ਨਾ ਕਰੋ।+ ਮੱਤੀ 19:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਅਤੇ ਕਿਹਾ ਸੀ: ‘ਇਸ ਕਰਕੇ ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਦੋਵੇਂ ਇਕ ਸਰੀਰ ਹੋਣਗੇ’?+ ਮਰਕੁਸ 10:7, 8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਕਰਕੇ ਆਦਮੀ ਆਪਣੇ ਮਾਂ-ਬਾਪ ਨੂੰ ਛੱਡੇਗਾ+ 8 ਅਤੇ ਪਤੀ-ਪਤਨੀ ਇਕ ਸਰੀਰ ਹੋਣਗੇ,’+ ਉਹ ਹੁਣ ਦੋ ਨਹੀਂ, ਸਗੋਂ ਇਕ ਸਰੀਰ ਹਨ। ਰੋਮੀਆਂ 7:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਮਿਸਾਲ ਲਈ, ਇਕ ਵਿਆਹੁਤਾ ਤੀਵੀਂ ਆਪਣੇ ਪਤੀ ਨਾਲ ਉਦੋਂ ਤਕ ਕਾਨੂੰਨੀ ਤੌਰ ਤੇ ਬੰਧਨ ਵਿਚ ਬੱਝੀ ਹੁੰਦੀ ਹੈ ਜਦ ਤਕ ਉਸ ਦਾ ਪਤੀ ਜੀਉਂਦਾ ਹੈ; ਪਰ ਜੇ ਉਸ ਦਾ ਪਤੀ ਮਰ ਜਾਂਦਾ ਹੈ, ਤਾਂ ਉਹ ਆਪਣੇ ਪਤੀ ਦੇ ਕਾਨੂੰਨ ਤੋਂ ਛੁੱਟ ਜਾਂਦੀ ਹੈ।+ 1 ਕੁਰਿੰਥੀਆਂ 6:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਕੀ ਤੁਸੀਂ ਨਹੀਂ ਜਾਣਦੇ ਕਿ ਜਿਹੜਾ ਵੇਸਵਾ ਨਾਲ ਜੁੜ ਜਾਂਦਾ ਹੈ, ਉਹ ਉਸ ਨਾਲ ਇਕ ਸਰੀਰ ਹੋ ਜਾਂਦਾ ਹੈ? ਪਰਮੇਸ਼ੁਰ ਕਹਿੰਦਾ ਹੈ: “ਉਹ ਦੋਵੇਂ ਇਕ ਸਰੀਰ ਹੋਣਗੇ।”+ ਅਫ਼ਸੀਆਂ 5:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 “ਇਸ ਕਰਕੇ ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਦੋਵੇਂ ਇਕ ਸਰੀਰ ਹੋਣਗੇ।”+ ਇਬਰਾਨੀਆਂ 13:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਸਾਰੇ ਜਣੇ ਵਿਆਹ ਨੂੰ ਆਦਰਯੋਗ ਸਮਝਣ ਅਤੇ ਵਿਆਹ ਦਾ ਵਿਛਾਉਣਾ ਬੇਦਾਗ਼ ਰਹੇ+ ਕਿਉਂਕਿ ਹਰਾਮਕਾਰਾਂ* ਅਤੇ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਰੱਖਣ ਵਾਲਿਆਂ ਨੂੰ ਪਰਮੇਸ਼ੁਰ ਸਜ਼ਾ ਦੇਵੇਗਾ।+
16 ਮੈਨੂੰ* ਤਲਾਕ ਨਾਲ ਨਫ਼ਰਤ ਹੈ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਅਤੇ ਉਸ ਇਨਸਾਨ ਨਾਲ ਜਿਸ ਨੇ ਜ਼ੁਲਮ ਦਾ ਲਿਬਾਸ ਪਾਇਆ ਹੈ,”* ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ। “ਤੁਸੀਂ ਆਪਣੇ ਰਵੱਈਏ ਦੀ ਜਾਂਚ ਕਰੋ ਅਤੇ ਧੋਖਾ ਨਾ ਕਰੋ।+
5 ਅਤੇ ਕਿਹਾ ਸੀ: ‘ਇਸ ਕਰਕੇ ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਦੋਵੇਂ ਇਕ ਸਰੀਰ ਹੋਣਗੇ’?+
7 ਇਸ ਕਰਕੇ ਆਦਮੀ ਆਪਣੇ ਮਾਂ-ਬਾਪ ਨੂੰ ਛੱਡੇਗਾ+ 8 ਅਤੇ ਪਤੀ-ਪਤਨੀ ਇਕ ਸਰੀਰ ਹੋਣਗੇ,’+ ਉਹ ਹੁਣ ਦੋ ਨਹੀਂ, ਸਗੋਂ ਇਕ ਸਰੀਰ ਹਨ।
2 ਮਿਸਾਲ ਲਈ, ਇਕ ਵਿਆਹੁਤਾ ਤੀਵੀਂ ਆਪਣੇ ਪਤੀ ਨਾਲ ਉਦੋਂ ਤਕ ਕਾਨੂੰਨੀ ਤੌਰ ਤੇ ਬੰਧਨ ਵਿਚ ਬੱਝੀ ਹੁੰਦੀ ਹੈ ਜਦ ਤਕ ਉਸ ਦਾ ਪਤੀ ਜੀਉਂਦਾ ਹੈ; ਪਰ ਜੇ ਉਸ ਦਾ ਪਤੀ ਮਰ ਜਾਂਦਾ ਹੈ, ਤਾਂ ਉਹ ਆਪਣੇ ਪਤੀ ਦੇ ਕਾਨੂੰਨ ਤੋਂ ਛੁੱਟ ਜਾਂਦੀ ਹੈ।+
16 ਕੀ ਤੁਸੀਂ ਨਹੀਂ ਜਾਣਦੇ ਕਿ ਜਿਹੜਾ ਵੇਸਵਾ ਨਾਲ ਜੁੜ ਜਾਂਦਾ ਹੈ, ਉਹ ਉਸ ਨਾਲ ਇਕ ਸਰੀਰ ਹੋ ਜਾਂਦਾ ਹੈ? ਪਰਮੇਸ਼ੁਰ ਕਹਿੰਦਾ ਹੈ: “ਉਹ ਦੋਵੇਂ ਇਕ ਸਰੀਰ ਹੋਣਗੇ।”+
4 ਸਾਰੇ ਜਣੇ ਵਿਆਹ ਨੂੰ ਆਦਰਯੋਗ ਸਮਝਣ ਅਤੇ ਵਿਆਹ ਦਾ ਵਿਛਾਉਣਾ ਬੇਦਾਗ਼ ਰਹੇ+ ਕਿਉਂਕਿ ਹਰਾਮਕਾਰਾਂ* ਅਤੇ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਰੱਖਣ ਵਾਲਿਆਂ ਨੂੰ ਪਰਮੇਸ਼ੁਰ ਸਜ਼ਾ ਦੇਵੇਗਾ।+