11 ਯਾਕੂਬ ਨੇ ਆਪਣੀ ਮਾਂ ਰਿਬਕਾਹ ਨੂੰ ਕਿਹਾ: “ਪਰ ਏਸਾਓ ਦੇ ਸਰੀਰ ʼਤੇ ਵਾਲ਼ ਹੀ ਵਾਲ਼ ਹਨ+ ਜਦ ਕਿ ਮੇਰੇ ਇੰਨੇ ਵਾਲ਼ ਨਹੀਂ ਹਨ। 12 ਜੇ ਪਿਤਾ ਜੀ ਨੇ ਮੈਨੂੰ ਛੂਹ ਕੇ ਦੇਖ ਲਿਆ, ਤਾਂ ਫਿਰ ਕੀ ਹੋਊ?+ ਉਸ ਨੂੰ ਲੱਗਣਾ ਕਿ ਮੈਂ ਉਸ ਦਾ ਮਜ਼ਾਕ ਉਡਾ ਰਿਹਾ ਹਾਂ ਅਤੇ ਉਹ ਮੈਨੂੰ ਬਰਕਤ ਦੇਣ ਦੀ ਬਜਾਇ ਸਰਾਪ ਦੇ ਦੇਵੇਗਾ।”