-
ਕੂਚ 4:14-16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਇਹ ਸੁਣ ਕੇ ਯਹੋਵਾਹ ਦਾ ਗੁੱਸਾ ਮੂਸਾ ਉੱਤੇ ਭੜਕਿਆ ਅਤੇ ਉਸ ਨੇ ਕਿਹਾ: “ਆਪਣੇ ਭਰਾ ਹਾਰੂਨ+ ਲੇਵੀ ਨੂੰ ਲੈ ਜਾ। ਮੈਨੂੰ ਪਤਾ ਕਿ ਉਹ ਵਧੀਆ ਤਰੀਕੇ ਨਾਲ ਗੱਲ ਕਰਨੀ ਜਾਣਦਾ। ਉਹ ਤੈਨੂੰ ਮਿਲਣ ਆ ਰਿਹਾ ਹੈ। ਤੈਨੂੰ ਦੇਖ ਕੇ ਉਸ ਦਾ ਦਿਲ ਖ਼ੁਸ਼ ਹੋ ਜਾਵੇਗਾ।+ 15 ਤੂੰ ਉਸ ਨਾਲ ਗੱਲ ਕਰੀਂ ਅਤੇ ਮੈਂ ਜੋ ਗੱਲਾਂ ਕਹੀਆਂ ਹਨ, ਉਸ ਨੂੰ ਦੱਸੀਂ।+ ਜਦੋਂ ਤੁਸੀਂ ਗੱਲ ਕਰੋਗੇ, ਤਾਂ ਮੈਂ ਤੇਰੇ ਨਾਲ ਤੇ ਉਸ ਨਾਲ ਹੋਵਾਂਗਾ+ ਅਤੇ ਤੁਹਾਨੂੰ ਸਿਖਾਵਾਂਗਾ ਕਿ ਤੁਸੀਂ ਕੀ ਕਰਨਾ ਹੈ। 16 ਉਹ ਤੇਰੇ ਵੱਲੋਂ ਲੋਕਾਂ ਨਾਲ ਗੱਲ ਕਰੇਗਾ ਅਤੇ ਉਹ ਤੇਰਾ ਬੁਲਾਰਾ ਹੋਵੇਗਾ ਅਤੇ ਤੂੰ ਉਸ ਲਈ ਪਰਮੇਸ਼ੁਰ ਵਾਂਗ ਹੋਵੇਂਗਾ।*+
-
-
ਕੂਚ 4:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਹਾਰੂਨ ਨੇ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜੋ ਯਹੋਵਾਹ ਨੇ ਮੂਸਾ ਨੂੰ ਕਹੀਆਂ ਸਨ ਅਤੇ ਉਸ ਨੇ ਲੋਕਾਂ ਸਾਮ੍ਹਣੇ ਕਰਾਮਾਤਾਂ ਕੀਤੀਆਂ।+
-