-
ਕੂਚ 7:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਜਦੋਂ ਮੈਂ ਮਿਸਰੀਆਂ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਉਨ੍ਹਾਂ ਵਿੱਚੋਂ ਇਜ਼ਰਾਈਲੀਆਂ ਨੂੰ ਕੱਢ ਲੈ ਜਾਵਾਂਗਾ, ਤਾਂ ਮਿਸਰੀ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ।”+
-
-
ਕੂਚ 7:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਇਸ ਲਈ ਯਹੋਵਾਹ ਕਹਿੰਦਾ ਹੈ: “ਮੈਂ ਹੁਣ ਜੋ ਕਰਾਂਗਾ, ਉਸ ਤੋਂ ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।+ ਮੈਂ ਆਪਣਾ ਡੰਡਾ ਨੀਲ ਦਰਿਆ ਦੇ ਪਾਣੀ ʼਤੇ ਮਾਰਾਂਗਾ ਅਤੇ ਪਾਣੀ ਖ਼ੂਨ ਬਣ ਜਾਵੇਗਾ।
-
-
ਕੂਚ 8:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਮੂਸਾ ਨੇ ਫ਼ਿਰਊਨ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਦੱਸ ਕਿ ਮੈਂ ਕਦੋਂ ਫ਼ਰਿਆਦ ਕਰਾਂ ਤਾਂ ਜੋ ਤੇਰੇ ਤੋਂ, ਤੇਰੇ ਨੌਕਰਾਂ, ਤੇਰੇ ਲੋਕਾਂ ਅਤੇ ਤੇਰੇ ਘਰਾਂ ਤੋਂ ਡੱਡੂਆਂ ਦੀ ਆਫ਼ਤ ਟਲ ਜਾਵੇ। ਸਿਰਫ਼ ਨੀਲ ਦਰਿਆ ਵਿਚ ਹੀ ਡੱਡੂ ਰਹਿ ਜਾਣਗੇ।” 10 ਫ਼ਿਰਊਨ ਨੇ ਕਿਹਾ: “ਕੱਲ੍ਹ ਨੂੰ।” ਇਸ ਲਈ ਮੂਸਾ ਨੇ ਕਿਹਾ: “ਠੀਕ ਹੈ, ਜਿਵੇਂ ਤੂੰ ਕਿਹਾ, ਉਵੇਂ ਹੋਵੇਗਾ। ਇਸ ਤੋਂ ਤੈਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਪਰਮੇਸ਼ੁਰ ਯਹੋਵਾਹ ਵਰਗਾ ਹੋਰ ਕੋਈ ਨਹੀਂ ਹੈ।+
-
-
ਬਿਵਸਥਾ ਸਾਰ 10:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਦੇਖ, ਆਕਾਸ਼ ਯਹੋਵਾਹ ਦੇ ਹਨ, ਇੱਥੋਂ ਤਕ ਕਿ ਉੱਚੇ ਤੋਂ ਉੱਚੇ ਆਕਾਸ਼ ਵੀ, ਨਾਲੇ ਧਰਤੀ ਅਤੇ ਇਸ ਦੀ ਹਰ ਚੀਜ਼ ਉਸ ਦੀ ਹੈ।+
-
-
ਜ਼ਬੂਰ 24:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਧਰਤੀ ਅਤੇ ਇਸ ਦੀ ਹਰ ਚੀਜ਼ ਯਹੋਵਾਹ ਦੀ ਹੈ,+
ਹਾਂ, ਉਪਜਾਊ ਜ਼ਮੀਨ ਅਤੇ ਇਸ ਦੇ ਵਾਸੀ ਉਸ ਦੇ ਹਨ
-