3 ਤੁਸੀਂ ਇਸ ਬਲ਼ੀ ਨਾਲ ਕੋਈ ਵੀ ਖ਼ਮੀਰੀ ਚੀਜ਼ ਨਾ ਖਾਇਓ;+ ਤੁਸੀਂ ਸੱਤ ਦਿਨ ਬੇਖਮੀਰੀ ਰੋਟੀ ਖਾਇਓ ਕਿਉਂਕਿ ਤੁਸੀਂ ਮਿਸਰ ਵਿੱਚੋਂ ਕਾਹਲੀ ਨਾਲ ਨਿਕਲੇ ਸੀ।+ ਇਹ ਰੋਟੀ ਤੁਹਾਨੂੰ ਮਿਸਰ ਵਿਚ ਝੱਲੇ ਦੁੱਖ ਯਾਦ ਕਰਵਾਏਗੀ। ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਸੀਂ ਉਮਰ ਭਰ ਉਸ ਦਿਨ ਨੂੰ ਯਾਦ ਰੱਖੋਗੇ ਜਿਸ ਦਿਨ ਤੁਸੀਂ ਮਿਸਰ ਵਿੱਚੋਂ ਨਿਕਲੇ ਸੀ।+