-
ਕੂਚ 16:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਫਿਰ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਉਜਾੜ ਵਿਚ ਮੂਸਾ ਤੇ ਹਾਰੂਨ ਦੇ ਖ਼ਿਲਾਫ਼ ਬੁੜ-ਬੁੜ ਕਰਨ ਲੱਗੀ।+ 3 ਇਜ਼ਰਾਈਲੀ ਉਨ੍ਹਾਂ ਨੂੰ ਕਹਿੰਦੇ ਰਹੇ: “ਤੁਸੀਂ ਸਾਨੂੰ ਉਜਾੜ ਵਿਚ ਇਸ ਲਈ ਲਿਆਂਦਾ ਹੈ ਤਾਂਕਿ ਸਾਰੀ ਮੰਡਲੀ ਭੁੱਖੀ ਮਰ ਜਾਵੇ।+ ਇਸ ਤੋਂ ਤਾਂ ਚੰਗਾ ਹੁੰਦਾ ਕਿ ਤੁਸੀਂ ਸਾਨੂੰ ਯਹੋਵਾਹ ਦੇ ਹੱਥੋਂ ਹੀ ਮਿਸਰ ਵਿਚ ਮਰਨ ਦਿੰਦੇ ਜਿੱਥੇ ਅਸੀਂ ਮੀਟ ਦਿਆਂ ਪਤੀਲਿਆਂ ਕੋਲ ਬੈਠਦੇ ਸੀ ਅਤੇ ਰੱਜ ਕੇ ਰੋਟੀ ਖਾਂਦੇ ਸੀ।”+
-
-
ਕੂਚ 17:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਪਰ ਲੋਕ ਬਹੁਤ ਪਿਆਸੇ ਸਨ ਜਿਸ ਕਰਕੇ ਉਹ ਮੂਸਾ ਦੇ ਖ਼ਿਲਾਫ਼ ਬੁੜ-ਬੁੜ ਕਰਦੇ+ ਹੋਏ ਕਹਿਣ ਲੱਗੇ: “ਤੂੰ ਸਾਨੂੰ, ਸਾਡੇ ਪੁੱਤਰਾਂ ਅਤੇ ਸਾਡੇ ਪਸ਼ੂਆਂ ਨੂੰ ਮਿਸਰ ਵਿੱਚੋਂ ਕੱਢ ਕੇ ਇੱਥੇ ਪਿਆਸੇ ਮਰਨ ਲਈ ਕਿਉਂ ਲੈ ਆਇਆ ਹੈਂ?”
-