7 ਮੰਨ+ ਧਨੀਏ ਦੇ ਬੀਆਂ ਵਰਗਾ ਸੀ+ ਅਤੇ ਦੇਖਣ ਨੂੰ ਗੁੱਗਲ ਦੇ ਦਰਖ਼ਤ ਦੇ ਗੂੰਦ ਵਰਗਾ ਲੱਗਦਾ ਸੀ। 8 ਲੋਕ ਬਾਹਰ ਜਾ ਕੇ ਇਸ ਨੂੰ ਇਕੱਠਾ ਕਰਦੇ ਸਨ ਅਤੇ ਚੱਕੀ ਜਾਂ ਕੂੰਡੇ ਵਿਚ ਪੀਂਹਦੇ ਸਨ। ਫਿਰ ਉਹ ਇਸ ਨੂੰ ਪਤੀਲਿਆਂ ਵਿਚ ਉਬਾਲਦੇ ਸੀ ਜਾਂ ਇਸ ਦੀਆਂ ਰੋਟੀਆਂ ਪਕਾਉਂਦੇ ਸੀ।+ ਇਸ ਦਾ ਸੁਆਦ ਤੇਲ ਵਿਚ ਪਕਾਏ ਹੋਏ ਮਿੱਠੇ ਪੂੜਿਆਂ ਵਰਗਾ ਸੀ।