-
ਕੂਚ 24:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਜੋ ਇਜ਼ਰਾਈਲੀ ਪਹਾੜ ਵੱਲ ਦੇਖ ਰਹੇ ਸਨ, ਉਨ੍ਹਾਂ ਨੇ ਪਹਾੜ ਦੀ ਚੋਟੀ ʼਤੇ ਯਹੋਵਾਹ ਦੀ ਮਹਿਮਾ ਦੇਖੀ ਜੋ ਭਸਮ ਕਰ ਦੇਣ ਵਾਲੀ ਅੱਗ ਵਰਗੀ ਲੱਗਦੀ ਸੀ।
-
-
ਬਿਵਸਥਾ ਸਾਰ 4:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 “ਇਸ ਲਈ ਤੁਸੀਂ ਆ ਕੇ ਪਹਾੜ ਕੋਲ ਖੜ੍ਹੇ ਹੋ ਗਏ ਅਤੇ ਪਹਾੜ ਤੋਂ ਅੱਗ ਦਾ ਭਾਂਬੜ ਉੱਠ ਰਿਹਾ ਸੀ ਅਤੇ ਇਸ ਦੀਆਂ ਲਪਟਾਂ ਆਕਾਸ਼ ਨੂੰ ਛੂਹ ਰਹੀਆਂ ਸਨ। ਚਾਰੇ ਪਾਸੇ ਘੁੱਪ ਹਨੇਰਾ ਅਤੇ ਕਾਲ਼ੇ ਬੱਦਲ ਛਾਏ ਹੋਏ ਸਨ।+ 12 ਫਿਰ ਯਹੋਵਾਹ ਅੱਗ ਦੇ ਵਿੱਚੋਂ ਤੁਹਾਡੇ ਨਾਲ ਗੱਲ ਕਰਨ ਲੱਗਾ।+ ਤੁਸੀਂ ਸਿਰਫ਼ ਆਵਾਜ਼ ਸੁਣੀ, ਪਰ ਕਿਸੇ ਨੂੰ ਦੇਖਿਆ ਨਹੀਂ,+ ਉਦੋਂ ਤੁਹਾਨੂੰ ਸਿਰਫ਼ ਆਵਾਜ਼ ਹੀ ਸੁਣਾਈ ਦਿੱਤੀ।+
-
-
2 ਇਤਿਹਾਸ 7:1-3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਜਿਉਂ ਹੀ ਸੁਲੇਮਾਨ ਪ੍ਰਾਰਥਨਾ ਕਰ ਹਟਿਆ,+ ਤਾਂ ਆਕਾਸ਼ ਤੋਂ ਅੱਗ ਵਰ੍ਹੀ+ ਤੇ ਹੋਮ-ਬਲ਼ੀ ਤੇ ਬਲੀਦਾਨ ਭਸਮ ਹੋ ਗਏ ਅਤੇ ਭਵਨ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ।+ 2 ਪੁਜਾਰੀ ਯਹੋਵਾਹ ਦੇ ਭਵਨ ਵਿਚ ਦਾਖ਼ਲ ਨਾ ਹੋ ਸਕੇ ਕਿਉਂਕਿ ਯਹੋਵਾਹ ਦਾ ਭਵਨ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ ਸੀ।+ 3 ਜਦੋਂ ਉੱਪਰੋਂ ਅੱਗ ਵਰ੍ਹੀ ਅਤੇ ਯਹੋਵਾਹ ਦੀ ਮਹਿਮਾ ਭਵਨ ਉੱਤੇ ਛਾ ਗਈ, ਤਾਂ ਇਜ਼ਰਾਈਲ ਦੇ ਸਾਰੇ ਲੋਕ ਦੇਖ ਰਹੇ ਸਨ ਅਤੇ ਉਨ੍ਹਾਂ ਨੇ ਫ਼ਰਸ਼ ʼਤੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਇਆ ਅਤੇ ਇਹ ਕਹਿ ਕੇ ਯਹੋਵਾਹ ਦਾ ਧੰਨਵਾਦ ਕੀਤਾ, “ਕਿਉਂਕਿ ਉਹ ਚੰਗਾ ਹੈ; ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।”
-