39 “‘ਜੇ ਤੇਰੇ ਨੇੜੇ ਰਹਿੰਦਾ ਤੇਰਾ ਭਰਾ ਗ਼ਰੀਬ ਹੋ ਜਾਂਦਾ ਹੈ ਅਤੇ ਉਸ ਨੂੰ ਤੇਰੇ ਕੋਲ ਆਪਣੇ ਆਪ ਨੂੰ ਵੇਚਣਾ ਪੈਂਦਾ ਹੈ,+ ਤਾਂ ਤੂੰ ਉਸ ਤੋਂ ਗ਼ੁਲਾਮਾਂ ਵਾਂਗ ਕੰਮ ਨਾ ਕਰਾਈਂ।+ 40 ਇਸ ਦੀ ਬਜਾਇ, ਉਸ ਨਾਲ ਮਜ਼ਦੂਰਾਂ ਅਤੇ ਪਰਵਾਸੀਆਂ ਵਾਂਗ ਸਲੂਕ ਕੀਤਾ ਜਾਵੇ।+ ਉਹ ਆਜ਼ਾਦੀ ਦੇ ਸਾਲ ਤਕ ਤੇਰੇ ਕੋਲ ਕੰਮ ਕਰੇਗਾ।