-
ਕੂਚ 35:30-34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਫਿਰ ਮੂਸਾ ਨੇ ਇਜ਼ਰਾਈਲੀਆਂ ਨੂੰ ਕਿਹਾ: “ਦੇਖੋ, ਯਹੋਵਾਹ ਨੇ ਯਹੂਦਾਹ ਦੇ ਗੋਤ ਵਿੱਚੋਂ ਬਸਲੇਲ ਨੂੰ ਚੁਣਿਆ ਹੈ ਜੋ ਊਰੀ ਦਾ ਪੁੱਤਰ ਤੇ ਹੂਰ ਦਾ ਪੋਤਾ ਹੈ।+ 31 ਪਰਮੇਸ਼ੁਰ ਨੇ ਬਸਲੇਲ ਨੂੰ ਆਪਣੀ ਸ਼ਕਤੀ ਦਿੱਤੀ ਅਤੇ ਹਰ ਤਰ੍ਹਾਂ ਦੀ ਕਾਰੀਗਰੀ ਦਾ ਕੰਮ ਕਰਨ ਲਈ ਬੁੱਧ, ਸਮਝ ਅਤੇ ਗਿਆਨ ਦਿੱਤਾ 32 ਤਾਂਕਿ ਉਹ ਸੋਹਣੇ-ਸੋਹਣੇ ਨਮੂਨੇ ਬਣਾ ਸਕੇ, ਸੋਨੇ, ਚਾਂਦੀ ਤੇ ਤਾਂਬੇ ਦੀਆਂ ਚੀਜ਼ਾਂ ਬਣਾ ਸਕੇ, 33 ਕੀਮਤੀ ਪੱਥਰ ਘੜ ਕੇ ਉਨ੍ਹਾਂ ਨੂੰ ਖ਼ਾਨਿਆਂ ਵਿਚ ਜੜ ਸਕੇ ਅਤੇ ਲੱਕੜ ਦੀਆਂ ਹਰ ਤਰ੍ਹਾਂ ਦੀਆਂ ਸੋਹਣੀਆਂ-ਸੋਹਣੀਆਂ ਚੀਜ਼ਾਂ ਬਣਾ ਸਕੇ। 34 ਅਤੇ ਪਰਮੇਸ਼ੁਰ ਨੇ ਉਸ ਨੂੰ ਅਤੇ ਆਹਾਲੀਆਬ+ ਨੂੰ, ਜੋ ਦਾਨ ਦੇ ਗੋਤ ਵਿੱਚੋਂ ਅਹੀਸਮਕ ਦਾ ਪੁੱਤਰ ਹੈ, ਦੂਜਿਆਂ ਨੂੰ ਸਿਖਾਉਣ ਦੀ ਸਮਝ ਬਖ਼ਸ਼ੀ।
-
-
1 ਇਤਿਹਾਸ 2:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਹੂਰ ਤੋਂ ਊਰੀ ਪੈਦਾ ਹੋਇਆ। ਊਰੀ ਤੋਂ ਬਸਲੇਲ ਪੈਦਾ ਹੋਇਆ।+
-