8 ਉਸ ਨੇ ਲੇਵੀ ਬਾਰੇ ਕਿਹਾ:+
“ਤੇਰਾ ਤੁੰਮੀਮ ਅਤੇ ਊਰੀਮ+ ਤੇਰੇ ਵਫ਼ਾਦਾਰ ਸੇਵਕ ਦਾ ਹੈ,+
ਜਿਸ ਨੂੰ ਤੂੰ ਮੱਸਾਹ ਵਿਚ ਪਰਖਿਆ ਸੀ।+
ਤੂੰ ਮਰੀਬਾਹ ਦੇ ਪਾਣੀਆਂ ਕੋਲ ਉਸ ਨਾਲ ਝਗੜਨ ਲੱਗਾ,+
9 ਉਸ ਸੇਵਕ ਨੇ ਆਪਣੇ ਮਾਤਾ-ਪਿਤਾ ਬਾਰੇ ਕਿਹਾ, ‘ਮੈਂ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਕੀਤੀ।’
ਉਸ ਨੇ ਆਪਣੇ ਭਰਾਵਾਂ ਨੂੰ ਵੀ ਨਜ਼ਰਅੰਦਾਜ਼ ਕੀਤਾ,+
ਨਾਲੇ ਆਪਣੇ ਬੱਚਿਆਂ ਦਾ ਵੀ ਸਾਥ ਨਹੀਂ ਦਿੱਤਾ
ਕਿਉਂਕਿ ਉਸ ਨੇ ਤੇਰੀ ਗੱਲ ਮੰਨੀ,
ਅਤੇ ਤੇਰੇ ਇਕਰਾਰ ਦੀ ਪਾਲਣਾ ਕੀਤੀ।+