-
ਲੇਵੀਆਂ 12:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਮੁੰਡੇ ਜਾਂ ਕੁੜੀ ਦੇ ਜਨਮ ਤੋਂ ਬਾਅਦ ਜਦੋਂ ਉਸ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋ ਜਾਣ, ਤਾਂ ਉਹ ਹੋਮ-ਬਲ਼ੀ ਲਈ ਇਕ ਸਾਲ ਦਾ ਭੇਡੂ+ ਅਤੇ ਪਾਪ-ਬਲ਼ੀ ਲਈ ਕਬੂਤਰ ਦਾ ਇਕ ਬੱਚਾ ਜਾਂ ਇਕ ਘੁੱਗੀ ਲਿਆ ਕੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਪੁਜਾਰੀ ਨੂੰ ਦੇਵੇਗੀ।
-
-
ਲੇਵੀਆਂ 22:18-20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 “ਹਾਰੂਨ, ਉਸ ਦੇ ਪੁੱਤਰਾਂ ਅਤੇ ਸਾਰੇ ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜਦੋਂ ਕੋਈ ਇਜ਼ਰਾਈਲੀ ਜਾਂ ਇਜ਼ਰਾਈਲ ਵਿਚ ਰਹਿੰਦਾ ਪਰਦੇਸੀ ਇੱਛਾ-ਬਲ਼ੀ ਦੇ ਤੌਰ ਤੇ ਜਾਂ ਆਪਣੀਆਂ ਸੁੱਖਣਾਂ ਪੂਰੀਆਂ ਕਰਨ ਲਈ ਯਹੋਵਾਹ ਅੱਗੇ ਹੋਮ-ਬਲ਼ੀ ਚੜ੍ਹਾਉਂਦਾ ਹੈ,+ 19 ਤਾਂ ਉਹ ਬਲਦ ਜਾਂ ਇਕ ਭੇਡੂ ਜਾਂ ਬੱਕਰਾ ਚੜ੍ਹਾਵੇ ਜਿਸ ਵਿਚ ਕੋਈ ਨੁਕਸ ਨਾ ਹੋਵੇ+ ਤਾਂਕਿ ਉਸ ਦੀ ਬਲ਼ੀ ਕਬੂਲ ਕੀਤੀ ਜਾਵੇ। 20 ਤੁਸੀਂ ਕੋਈ ਨੁਕਸ ਵਾਲਾ ਜਾਨਵਰ ਨਾ ਚੜ੍ਹਾਓ+ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਪਰਮੇਸ਼ੁਰ ਦੀ ਮਨਜ਼ੂਰੀ ਨਹੀਂ ਮਿਲੇਗੀ।
-