21 ਉਸ ਨੇ ਤੰਬੂ ਅਤੇ ਪਵਿੱਤਰ ਸੇਵਾ ਵਿਚ ਵਰਤੇ ਜਾਣ ਵਾਲੇ ਸਾਰੇ ਭਾਂਡਿਆਂ ਉੱਤੇ ਵੀ ਇਹ ਖ਼ੂਨ ਛਿੜਕਿਆ ਸੀ।+ 22 ਜੀ ਹਾਂ, ਮੂਸਾ ਦੇ ਕਾਨੂੰਨ ਅਨੁਸਾਰ ਤਕਰੀਬਨ ਸਾਰੀਆਂ ਚੀਜ਼ਾਂ ਖ਼ੂਨ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ+ ਅਤੇ ਜਿੰਨਾ ਚਿਰ ਖ਼ੂਨ ਨਹੀਂ ਵਹਾਇਆ ਜਾਂਦਾ, ਉੱਨਾ ਚਿਰ ਪਾਪਾਂ ਦੀ ਮਾਫ਼ੀ ਨਹੀਂ ਮਿਲਦੀ।+