3 “‘ਜੇ ਨਿਯੁਕਤ ਪੁਜਾਰੀ+ ਪਾਪ ਕਰਦਾ ਹੈ+ ਅਤੇ ਉਸ ਕਰਕੇ ਸਾਰੇ ਲੋਕ ਦੋਸ਼ੀ ਠਹਿਰਦੇ ਹਨ, ਤਾਂ ਉਹ ਆਪਣੇ ਪਾਪ ਲਈ ਯਹੋਵਾਹ ਅੱਗੇ ਪਾਪ-ਬਲ਼ੀ ਵਜੋਂ ਇਕ ਜਵਾਨ ਬਲਦ ਚੜ੍ਹਾਵੇ ਜਿਸ ਵਿਚ ਕੋਈ ਨੁਕਸ ਨਾ ਹੋਵੇ।+ 4 ਉਹ ਬਲਦ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾਹ ਅੱਗੇ ਲਿਆਵੇ+ ਅਤੇ ਉਸ ਬਲਦ ਦੇ ਸਿਰ ਉੱਪਰ ਆਪਣਾ ਹੱਥ ਰੱਖੇ ਅਤੇ ਉਸ ਨੂੰ ਯਹੋਵਾਹ ਅੱਗੇ ਵੱਢਿਆ ਜਾਵੇ।+