9 “ਜਿਸ ਦਿਨ ਤੁਸੀਂ ਖੜ੍ਹੀ ਫ਼ਸਲ ਦਾਤੀ ਨਾਲ ਵੱਢਣੀ ਸ਼ੁਰੂ ਕਰੋਗੇ, ਉਸ ਦਿਨ ਤੋਂ ਤੁਸੀਂ ਸੱਤ ਹਫ਼ਤੇ ਗਿਣਨੇ ਸ਼ੁਰੂ ਕਰਿਓ।+ 10 ਫਿਰ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਲਈ ਹਫ਼ਤਿਆਂ ਦਾ ਤਿਉਹਾਰ ਮਨਾਇਓ।+ ਨਾਲੇ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਜਿੰਨੀ ਬਰਕਤ ਦਿੱਤੀ ਹੈ, ਉਸ ਹਿਸਾਬ ਨਾਲ ਤੁਸੀਂ ਉਸ ਨੂੰ ਇੱਛਾ-ਬਲ਼ੀਆਂ ਚੜ੍ਹਾਇਓ।+