3 ਆਪਣੇ ਰਾਜ ਦੇ 8ਵੇਂ ਸਾਲ, ਜਦੋਂ ਉਹ ਅਜੇ ਮੁੱਛ-ਫੁੱਟ ਗੱਭਰੂ ਹੀ ਸੀ, ਉਸ ਨੇ ਆਪਣੇ ਵੱਡ-ਵਡੇਰੇ ਦਾਊਦ ਦੇ ਪਰਮੇਸ਼ੁਰ ਦੀ ਭਾਲ ਕਰਨੀ ਸ਼ੁਰੂ ਕੀਤੀ;+ ਅਤੇ 12ਵੇਂ ਸਾਲ ਵਿਚ ਉਸ ਨੇ ਯਹੂਦਾਹ ਅਤੇ ਯਰੂਸ਼ਲਮ ਵਿੱਚੋਂ ਉੱਚੀਆਂ ਥਾਵਾਂ,+ ਪੂਜਾ-ਖੰਭਿਆਂ, ਘੜੀਆਂ ਹੋਈਆਂ ਮੂਰਤਾਂ+ ਅਤੇ ਧਾਤ ਦੇ ਬੁੱਤਾਂ ਦਾ ਸਫ਼ਾਇਆ ਕਰਨਾ ਸ਼ੁਰੂ ਕੀਤਾ।+