-
ਉਤਪਤ 28:20-22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਫਿਰ ਯਾਕੂਬ ਨੇ ਇਹ ਸੁੱਖਣਾ ਸੁੱਖੀ: “ਜੇ ਪਰਮੇਸ਼ੁਰ ਮੇਰੇ ਨਾਲ ਰਹੇਗਾ ਅਤੇ ਇਸ ਸਫ਼ਰ ਦੌਰਾਨ ਮੇਰੀ ਰੱਖਿਆ ਕਰੇਗਾ ਅਤੇ ਮੈਨੂੰ ਖਾਣ ਲਈ ਰੋਟੀ ਅਤੇ ਪਹਿਨਣ ਲਈ ਕੱਪੜੇ ਦੇਵੇਗਾ 21 ਅਤੇ ਜੇ ਮੈਂ ਆਪਣੇ ਪਿਤਾ ਦੇ ਘਰ ਸਹੀ-ਸਲਾਮਤ ਵਾਪਸ ਮੁੜ ਆਵਾਂ, ਤਾਂ ਇਹ ਯਹੋਵਾਹ ਵੱਲੋਂ ਇਸ ਗੱਲ ਦਾ ਸਬੂਤ ਹੋਵੇਗਾ ਕਿ ਉਹ ਮੇਰਾ ਪਰਮੇਸ਼ੁਰ ਹੈ। 22 ਅਤੇ ਜੋ ਯਾਦਗਾਰ ਮੈਂ ਖੜ੍ਹੀ ਕੀਤੀ ਹੈ, ਉਹ ਪਰਮੇਸ਼ੁਰ ਦਾ ਘਰ ਬਣੇਗੀ।+ ਹੇ ਪਰਮੇਸ਼ੁਰ, ਤੂੰ ਮੈਨੂੰ ਜੋ ਵੀ ਦੇਵੇਂਗਾ, ਮੈਂ ਉਸ ਦਾ ਦਸਵਾਂ ਹਿੱਸਾ ਤੈਨੂੰ ਦਿਆਂਗਾ।”
-