25 ਫਿਰ ਉਸ ਨੇ ਧੂਪ ਧੁਖਾਉਣ ਲਈ ਕਿੱਕਰ ਦੀ ਲੱਕੜ ਦੀ ਇਕ ਵੇਦੀ+ ਬਣਾਈ ਜੋ ਚੌਰਸ ਸੀ ਅਤੇ ਇਹ ਇਕ ਹੱਥ ਲੰਬੀ, ਇਕ ਹੱਥ ਚੌੜੀ ਅਤੇ ਦੋ ਹੱਥ ਉੱਚੀ ਸੀ। ਵੇਦੀ ਦੇ ਕੋਨਿਆਂ ਨੂੰ ਘੜ ਕੇ ਸਿੰਗਾਂ ਦਾ ਆਕਾਰ ਦਿੱਤਾ ਗਿਆ।+ 26 ਉਸ ਨੇ ਇਸ ਦਾ ਉੱਪਰਲਾ ਪਾਸਾ, ਇਸ ਦੇ ਚਾਰੇ ਪਾਸੇ ਅਤੇ ਇਸ ਦੇ ਸਿੰਗ ਖਾਲਸ ਸੋਨੇ ਨਾਲ ਮੜ੍ਹੇ ਅਤੇ ਇਸ ਦੇ ਆਲੇ-ਦੁਆਲੇ ਸੋਨੇ ਦੀ ਬਨੇਰੀ ਬਣਾਈ।