-
ਬਿਵਸਥਾ ਸਾਰ 9:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 “ਹੇ ਇਜ਼ਰਾਈਲ ਸੁਣ, ਅੱਜ ਤੂੰ ਯਰਦਨ ਦਰਿਆ ਪਾਰ ਕਰ ਕੇ+ ਉਸ ਦੇਸ਼ ਵਿਚ ਜਾ ਰਿਹਾ ਹੈਂ। ਤੂੰ ਉਨ੍ਹਾਂ ਕੌਮਾਂ ਨੂੰ ਬਾਹਰ ਕੱਢੇਂਗਾ ਜੋ ਤੇਰੇ ਨਾਲੋਂ ਵੱਡੀਆਂ ਅਤੇ ਤਾਕਤਵਰ ਹਨ+ ਅਤੇ ਉਨ੍ਹਾਂ ਦੇ ਸ਼ਹਿਰ ਵੱਡੇ-ਵੱਡੇ ਹਨ ਅਤੇ ਸ਼ਹਿਰਾਂ ਦੀਆਂ ਮਜ਼ਬੂਤ ਕੰਧਾਂ ਆਕਾਸ਼ ਤਕ ਉੱਚੀਆਂ ਹਨ,+ 2 ਉਹ ਲੋਕ ਤਾਕਤਵਰ ਅਤੇ ਉੱਚੇ-ਲੰਬੇ ਹਨ ਜਿਹੜੇ ਅਨਾਕ ਦੇ ਵੰਸ਼ ਵਿੱਚੋਂ ਹਨ।+ ਤੂੰ ਉਨ੍ਹਾਂ ਲੋਕਾਂ ਨੂੰ ਜਾਣਦਾ ਹੈਂ ਅਤੇ ਉਨ੍ਹਾਂ ਬਾਰੇ ਇਹ ਸੁਣਿਆ ਹੈ, ‘ਕੌਣ ਅਨਾਕੀ ਲੋਕਾਂ ਸਾਮ੍ਹਣੇ ਖੜ੍ਹਾ ਰਹਿ ਸਕਦਾ ਹੈ?’
-