2 ਉੱਥੇ ਯਹੂਦਾਹ ਦੀ ਨਜ਼ਰ ਸ਼ੂਆ ਨਾਂ ਦੇ ਇਕ ਕਨਾਨੀ ਆਦਮੀ ਦੀ ਧੀ ਉੱਤੇ ਪਈ।+ ਉਸ ਨੇ ਉਸ ਕੁੜੀ ਨਾਲ ਵਿਆਹ ਕਰਾਇਆ ਅਤੇ ਉਸ ਨਾਲ ਸੰਬੰਧ ਕਾਇਮ ਕੀਤੇ 3 ਅਤੇ ਉਹ ਗਰਭਵਤੀ ਹੋਈ। ਬਾਅਦ ਵਿਚ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਜਿਸ ਦਾ ਨਾਂ ਯਹੂਦਾਹ ਨੇ ਏਰ+ ਰੱਖਿਆ। 4 ਉਹ ਦੁਬਾਰਾ ਗਰਭਵਤੀ ਹੋਈ ਅਤੇ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ ਓਨਾਨ ਰੱਖਿਆ।