-
ਯਹੋਸ਼ੁਆ 13:24-28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਇਸ ਦੇ ਨਾਲ-ਨਾਲ ਮੂਸਾ ਨੇ ਗਾਦ ਦੇ ਗੋਤ ਨੂੰ ਗਾਦੀਆਂ ਦੇ ਘਰਾਣਿਆਂ ਅਨੁਸਾਰ ਵਿਰਾਸਤ ਦਿੱਤੀ, 25 ਉਨ੍ਹਾਂ ਦੇ ਇਲਾਕੇ ਵਿਚ ਸ਼ਾਮਲ ਸੀ: ਯਾਜ਼ੇਰ+ ਅਤੇ ਗਿਲਆਦ ਦੇ ਸਾਰੇ ਸ਼ਹਿਰ ਅਤੇ ਅਰੋਏਰ ਤਕ ਅੰਮੋਨੀਆਂ ਦਾ ਅੱਧਾ ਇਲਾਕਾ+ ਜੋ ਰੱਬਾਹ+ ਦੇ ਸਾਮ੍ਹਣੇ ਹੈ; 26 ਹਸ਼ਬੋਨ+ ਤੋਂ ਰਾਮਥ-ਮਿਸਪੇਹ ਅਤੇ ਬਟੋਨੀਮ ਤਕ ਅਤੇ ਮਹਨਾਇਮ+ ਤੋਂ ਦਬੀਰ ਦੀ ਸਰਹੱਦ ਤਕ; 27 ਅਤੇ ਘਾਟੀ ਵਿਚ ਬੈਤ-ਹਾਰਮ, ਬੈਤ-ਨਿਮਰਾਹ,+ ਸੁੱਕੋਥ+ ਅਤੇ ਸਾਫੋਨ, ਹਸ਼ਬੋਨ ਦੇ ਰਾਜੇ ਸੀਹੋਨ+ ਦਾ ਬਾਕੀ ਬਚਿਆ ਰਾਜ ਜੋ ਕਿੰਨਰਥ ਝੀਲ*+ ਦੇ ਦੱਖਣੀ ਸਿਰੇ ਤਕ ਯਰਦਨ ਦੇ ਪੂਰਬ ਵੱਲ ਸੀ ਤੇ ਇਸ ਦੀ ਸਰਹੱਦ ਯਰਦਨ ਸੀ। 28 ਇਹ ਗਾਦੀਆਂ ਦੇ ਘਰਾਣਿਆਂ ਅਨੁਸਾਰ ਸ਼ਹਿਰਾਂ ਅਤੇ ਇਨ੍ਹਾਂ ਦੇ ਪਿੰਡਾਂ ਸਮੇਤ ਉਨ੍ਹਾਂ ਦੀ ਵਿਰਾਸਤ ਸੀ।
-