-
ਲੇਵੀਆਂ 18:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਤੁਸੀਂ ਮਿਸਰੀਆਂ ਵਰਗੇ ਕੰਮ ਨਾ ਕਰਿਓ ਜਿੱਥੇ ਤੁਸੀਂ ਪਹਿਲਾਂ ਰਹਿੰਦੇ ਸੀ ਅਤੇ ਨਾ ਹੀ ਤੁਸੀਂ ਕਨਾਨੀਆਂ ਵਰਗੇ ਕੰਮ ਕਰਿਓ ਜਿੱਥੇ ਮੈਂ ਤੁਹਾਨੂੰ ਲਿਜਾ ਰਿਹਾ ਹਾਂ।+ ਅਤੇ ਤੁਸੀਂ ਉਨ੍ਹਾਂ ਦੇ ਰੀਤਾਂ-ਰਿਵਾਜਾਂ ਮੁਤਾਬਕ ਨਾ ਚੱਲਿਓ।
-
-
ਲੇਵੀਆਂ 20:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 “ਤੂੰ ਇਜ਼ਰਾਈਲੀਆਂ ਨੂੰ ਕਹਿ, ‘ਜਿਹੜਾ ਇਜ਼ਰਾਈਲੀ ਆਦਮੀ ਜਾਂ ਤੁਹਾਡੇ ਵਿਚ ਰਹਿੰਦਾ ਪਰਦੇਸੀ ਮੋਲਕ ਦੇਵਤੇ ਨੂੰ ਆਪਣਾ ਕੋਈ ਬੱਚਾ ਦਿੰਦਾ ਹੈ, ਤਾਂ ਉਸ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ।+ ਦੇਸ਼ ਦੇ ਲੋਕ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦੇਣ।
-
-
ਬਿਵਸਥਾ ਸਾਰ 18:10-12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਤੁਹਾਡੇ ਵਿੱਚੋਂ ਕੋਈ ਵੀ ਆਪਣੇ ਪੁੱਤਰ ਜਾਂ ਧੀ ਦੀ ਅੱਗ ਵਿਚ ਬਲ਼ੀ ਨਾ ਦੇਵੇ,*+ ਫਾਲ* ਨਾ ਪਾਵੇ,+ ਜਾਦੂਗਰੀ ਨਾ ਕਰੇ+ ਜਾਂ ਸ਼ੁਭ-ਅਸ਼ੁਭ ਨਾ ਵਿਚਾਰੇ*+ ਜਾਂ ਜਾਦੂ-ਟੂਣਾ ਨਾ ਕਰੇ+ 11 ਜਾਂ ਮੰਤਰ ਫੂਕ ਕੇ ਕਿਸੇ ਨੂੰ ਆਪਣੇ ਵੱਸ ਵਿਚ ਨਾ ਕਰੇ ਜਾਂ ਉਹ ਕਿਸੇ ਚੇਲੇ-ਚਾਂਟੇ*+ ਕੋਲ ਜਾਂ ਸਲਾਹ-ਮਸ਼ਵਰੇ ਲਈ ਭਵਿੱਖ ਦੱਸਣ ਵਾਲੇ ਕੋਲ ਨਾ ਜਾਵੇ+ ਜਾਂ ਮਰੇ ਹੋਏ ਲੋਕਾਂ ਤੋਂ ਪੁੱਛ-ਗਿੱਛ ਨਾ ਕਰੇ।+ 12 ਜਿਹੜਾ ਇਨਸਾਨ ਅਜਿਹੇ ਕੰਮ ਕਰਦਾ ਹੈ, ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣਾ ਹੈ ਅਤੇ ਇਨ੍ਹਾਂ ਘਿਣਾਉਣੇ ਕੰਮਾਂ ਕਰਕੇ ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਕੌਮਾਂ ਨੂੰ ਤੁਹਾਡੇ ਅੱਗਿਓਂ ਕੱਢਣ ਜਾ ਰਿਹਾ ਹੈ।
-
-
ਯਿਰਮਿਯਾਹ 32:35ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
35 ਇੰਨਾ ਹੀ ਨਹੀਂ, ਸਗੋਂ ਉਨ੍ਹਾਂ ਨੇ ਹਿੰਨੋਮ ਦੇ ਪੁੱਤਰ ਦੀ ਵਾਦੀ*+ ਵਿਚ ਬਆਲ ਲਈ ਉੱਚੀਆਂ ਥਾਵਾਂ ਬਣਾਈਆਂ ਤਾਂਕਿ ਉਹ ਮੋਲਕ ਦੇਵਤੇ ਅੱਗੇ ਅੱਗ ਵਿਚ ਆਪਣੇ ਧੀਆਂ-ਪੁੱਤਰਾਂ ਦੀਆਂ ਬਲ਼ੀਆਂ ਦੇਣ।*+ ਮੈਂ ਅਜਿਹਾ ਕਰਨ ਦਾ ਨਾ ਤਾਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ+ ਤੇ ਨਾ ਹੀ ਕਦੇ ਅਜਿਹਾ ਘਿਣਾਉਣਾ ਕੰਮ ਕਰਾਉਣ ਦਾ ਖ਼ਿਆਲ ਮੇਰੇ ਮਨ ਵਿਚ ਆਇਆ ਸੀ। ਇਸ ਤਰ੍ਹਾਂ ਯਹੂਦਾਹ ਨੇ ਘੋਰ ਪਾਪ ਕੀਤਾ।’
-