7 “ਜਦੋਂ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਉਸ ਦੇਸ਼ ਵਿਚ ਲੈ ਜਾਵੇਗਾ ਜਿੱਥੇ ਤੁਸੀਂ ਜਾਣ ਵਾਲੇ ਹੋ ਅਤੇ ਜਿਸ ʼਤੇ ਤੁਸੀਂ ਕਬਜ਼ਾ ਕਰਨ ਵਾਲੇ ਹੋ,+ ਤਾਂ ਉਹ ਤੁਹਾਡੇ ਅੱਗਿਓਂ ਇਨ੍ਹਾਂ ਸੱਤ ਕੌਮਾਂ ਨੂੰ ਕੱਢ ਦੇਵੇਗਾ+ ਜੋ ਤੁਹਾਡੇ ਤੋਂ ਵੱਡੀਆਂ ਅਤੇ ਤਾਕਤਵਰ ਹਨ:+ ਹਿੱਤੀ, ਗਿਰਗਾਸ਼ੀ, ਅਮੋਰੀ,+ ਕਨਾਨੀ, ਪਰਿੱਜੀ, ਹਿੱਵੀ ਅਤੇ ਯਬੂਸੀ।+