9 ਯਰਦਨ ਦੇ ਪੱਛਮ ਵੱਲ ਯਾਨੀ ਪਹਾੜੀ ਇਲਾਕੇ ਵਿਚ,+ ਸ਼ੇਫਲਾਹ ਵਿਚ, ਵੱਡੇ ਸਾਗਰ+ ਦੇ ਕਿਨਾਰੇ ਦੇ ਇਲਾਕਿਆਂ ਵਿਚ ਅਤੇ ਲਬਾਨੋਨ ਦੇ ਸਾਮ੍ਹਣੇ ਰਹਿੰਦੇ ਹਿੱਤੀਆਂ, ਅਮੋਰੀਆਂ, ਕਨਾਨੀਆਂ, ਪਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ+ ਦੇ ਸਾਰੇ ਰਾਜਿਆਂ ਨੇ ਜਦੋਂ ਸੁਣਿਆ ਕਿ ਕੀ ਹੋਇਆ ਸੀ, 2 ਤਾਂ ਉਨ੍ਹਾਂ ਨੇ ਯਹੋਸ਼ੁਆ ਅਤੇ ਇਜ਼ਰਾਈਲ ਨਾਲ ਲੜਨ ਲਈ ਆਪਸ ਵਿਚ ਸੰਧੀ ਕੀਤੀ।+