-
ਕੂਚ 23:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਮੇਰਾ ਦੂਤ ਤੁਹਾਡੇ ਅੱਗੇ-ਅੱਗੇ ਜਾਵੇਗਾ ਅਤੇ ਉਹ ਤੁਹਾਨੂੰ ਅਮੋਰੀਆਂ, ਹਿੱਤੀਆਂ, ਪਰਿੱਜੀਆਂ, ਕਨਾਨੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਦੇਸ਼ ਲੈ ਜਾਵੇਗਾ ਅਤੇ ਮੈਂ ਉਨ੍ਹਾਂ ਨੂੰ ਨਾਸ਼ ਕਰ ਦਿਆਂਗਾ।+
-
-
ਗਿਣਤੀ 22:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਜਦੋਂ ਗਧੀ ਨੇ ਦੇਖਿਆ ਕਿ ਯਹੋਵਾਹ ਦਾ ਦੂਤ ਆਪਣੇ ਹੱਥ ਵਿਚ ਤਲਵਾਰ ਲਈ ਰਾਹ ਵਿਚ ਖੜ੍ਹਾ ਸੀ, ਤਾਂ ਉਹ ਰਾਹ ਤੋਂ ਹਟ ਕੇ ਖੇਤ ਵੱਲ ਜਾਣ ਲੱਗ ਪਈ। ਪਰ ਬਿਲਾਮ ਗਧੀ ਨੂੰ ਕੁੱਟਣ ਲੱਗ ਪਿਆ ਤਾਂਕਿ ਉਹ ਰਾਹ ʼਤੇ ਵਾਪਸ ਮੁੜ ਜਾਵੇ।
-
-
ਨਿਆਈਆਂ 13:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਫਿਰ ਉਸ ਔਰਤ ਨੇ ਜਾ ਕੇ ਆਪਣੇ ਪਤੀ ਨੂੰ ਦੱਸਿਆ: “ਸੱਚੇ ਪਰਮੇਸ਼ੁਰ ਦਾ ਇਕ ਬੰਦਾ ਮੇਰੇ ਕੋਲ ਆਇਆ ਤੇ ਉਹ ਦੇਖਣ ਨੂੰ ਬਹੁਤ ਅਨੋਖਾ, ਹਾਂ, ਸੱਚੇ ਪਰਮੇਸ਼ੁਰ ਦੇ ਦੂਤ ਵਰਗਾ ਲੱਗਦਾ ਸੀ। ਮੈਂ ਉਸ ਨੂੰ ਪੁੱਛਿਆ ਨਹੀਂ ਕਿ ਉਹ ਕਿੱਥੋਂ ਆਇਆ ਸੀ ਤੇ ਨਾ ਹੀ ਉਸ ਨੇ ਮੈਨੂੰ ਆਪਣਾ ਨਾਂ ਦੱਸਿਆ।+
-