18 ਜਦ ਉਹ ਰਾਜ ਕਰਨ ਲਈ ਸਿੰਘਾਸਣ ʼਤੇ ਬੈਠੇ, ਤਾਂ ਉਹ ਲੇਵੀ ਪੁਜਾਰੀਆਂ ਕੋਲ ਰੱਖੇ ਇਸ ਕਾਨੂੰਨ ਨੂੰ ਆਪਣੇ ਹੱਥੀਂ ਇਕ ਕਿਤਾਬ ਵਿਚ ਲਿਖੇ।+
19 “ਇਹ ਕਿਤਾਬ ਉਸ ਦੇ ਕੋਲ ਰਹੇ ਅਤੇ ਉਹ ਜ਼ਿੰਦਗੀ ਭਰ ਇਸ ਨੂੰ ਪੜ੍ਹੇ+ ਤਾਂਕਿ ਉਹ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਰੱਖਣਾ ਸਿੱਖੇ ਅਤੇ ਇਸ ਕਾਨੂੰਨ ਵਿਚ ਲਿਖੀਆਂ ਗੱਲਾਂ ਅਤੇ ਨਿਯਮਾਂ ਦੀ ਪਾਲਣਾ ਕਰੇ।+