11 “ਪੁਜਾਰੀ ਹਾਰੂਨ ਦੇ ਪੋਤੇ ਅਤੇ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ+ ਨੇ ਇਜ਼ਰਾਈਲੀਆਂ ਖ਼ਿਲਾਫ਼ ਮੇਰੇ ਗੁੱਸੇ ਦੀ ਅੱਗ ਨੂੰ ਬੁਝਾਇਆ ਹੈ ਕਿਉਂਕਿ ਉਸ ਨੇ ਮੇਰੇ ਤੋਂ ਸਿਵਾਇ ਹੋਰ ਕਿਸੇ ਦੀ ਭਗਤੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ।+ ਇਸੇ ਕਰਕੇ ਮੈਂ ਇਜ਼ਰਾਈਲੀਆਂ ਦਾ ਨਾਮੋ-ਨਿਸ਼ਾਨ ਨਹੀਂ ਮਿਟਾਇਆ, ਚਾਹੇ ਕਿ ਮੈਂ ਮੰਗ ਕਰਦਾ ਹਾਂ ਕਿ ਸਿਰਫ਼ ਮੇਰੀ ਹੀ ਭਗਤੀ ਕੀਤੀ ਜਾਵੇ।+