9 ਪੁਜਾਰੀ ਨੇ ਕਿਹਾ: “ਇੱਥੇ ਏਫੋਦ+ ਦੇ ਪਿੱਛੇ ਕੱਪੜੇ ਵਿਚ ਲਪੇਟੀ ਹੋਈ ਗੋਲਿਅਥ ਫਲਿਸਤੀ ਦੀ ਤਲਵਾਰ+ ਹੈ ਜਿਸ ਨੂੰ ਤੂੰ ਏਲਾਹ ਵਾਦੀ ਵਿਚ ਮਾਰ ਸੁੱਟਿਆ ਸੀ।+ ਜੇ ਤੂੰ ਇਸ ਨੂੰ ਆਪਣੇ ਲਈ ਲੈਣਾ ਚਾਹੁੰਦਾ ਹੈਂ, ਤਾਂ ਲੈ ਸਕਦਾਂ ਕਿਉਂਕਿ ਇੱਥੇ ਸਿਰਫ਼ ਇਹੀ ਤਲਵਾਰ ਹੈ।” ਦਾਊਦ ਨੇ ਕਿਹਾ: “ਇਸ ਵਰਗੀ ਕੋਈ ਤਲਵਾਰ ਹੈ ਹੀ ਨਹੀਂ। ਇਹ ਮੈਨੂੰ ਦੇ ਦੇ।”