-
1 ਇਤਿਹਾਸ 17:16-22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਇਸ ਤੋਂ ਬਾਅਦ ਰਾਜਾ ਦਾਊਦ ਅੰਦਰ ਆਇਆ ਤੇ ਯਹੋਵਾਹ ਅੱਗੇ ਬੈਠ ਕੇ ਕਹਿਣ ਲੱਗਾ: “ਹੇ ਯਹੋਵਾਹ ਪਰਮੇਸ਼ੁਰ, ਮੈਂ ਹਾਂ ਹੀ ਕੌਣ? ਅਤੇ ਮੇਰੇ ਘਰਾਣੇ ਦੀ ਹੈਸੀਅਤ ਹੀ ਕੀ ਹੈ ਜੋ ਤੂੰ ਮੇਰੇ ਲਈ ਇੰਨਾ ਕੁਝ ਕੀਤਾ?+ 17 ਇੰਨਾ ਹੀ ਨਹੀਂ, ਹੇ ਪਰਮੇਸ਼ੁਰ, ਤੂੰ ਤਾਂ ਆਪਣੇ ਸੇਵਕ ਦੇ ਘਰਾਣੇ ਦੇ ਦੂਰ ਭਵਿੱਖ ਬਾਰੇ ਵੀ ਦੱਸ ਦਿੱਤਾ ਹੈ+ ਅਤੇ ਹੇ ਯਹੋਵਾਹ ਪਰਮੇਸ਼ੁਰ, ਤੂੰ ਮੈਨੂੰ ਇਸ ਤਰ੍ਹਾਂ ਦੇਖਿਆ ਜਿਵੇਂ ਕਿ ਮੈਂ ਅਜਿਹਾ ਆਦਮੀ ਹੋਵਾਂ ਜਿਸ ਨੂੰ ਹੋਰ ਉੱਚਾ ਕੀਤਾ ਜਾਣਾ ਚਾਹੀਦਾ ਹੈ।* 18 ਮੈਨੂੰ ਜੋ ਮਾਣ ਬਖ਼ਸ਼ਿਆ ਗਿਆ ਹੈ, ਉਸ ਬਾਰੇ ਤੇਰਾ ਸੇਵਕ ਦਾਊਦ ਤੈਨੂੰ ਇਸ ਤੋਂ ਜ਼ਿਆਦਾ ਹੋਰ ਕੀ ਕਹਿ ਸਕਦਾ ਕਿਉਂਕਿ ਤੂੰ ਤਾਂ ਆਪਣੇ ਸੇਵਕ ਨੂੰ ਚੰਗੀ ਤਰ੍ਹਾਂ ਜਾਣਦਾ ਹੈਂ?+ 19 ਹੇ ਯਹੋਵਾਹ, ਤੂੰ ਆਪਣੇ ਸੇਵਕ ਦੀ ਖ਼ਾਤਰ ਅਤੇ ਆਪਣੀ ਇੱਛਾ ਅਨੁਸਾਰ* ਆਪਣੀ ਮਹਾਨਤਾ ਜ਼ਾਹਰ ਕਰ ਕੇ ਇਹ ਸਾਰੇ ਵੱਡੇ-ਵੱਡੇ ਕੰਮ ਕੀਤੇ ਹਨ।+ 20 ਹੇ ਯਹੋਵਾਹ, ਤੇਰੇ ਵਰਗਾ ਕੋਈ ਹੈ ਹੀ ਨਹੀਂ+ ਅਤੇ ਤੇਰੇ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ;+ ਇਸ ਗੱਲ ਦੀ ਪੁਸ਼ਟੀ ਉਨ੍ਹਾਂ ਸਾਰੀਆਂ ਗੱਲਾਂ ਤੋਂ ਹੁੰਦੀ ਹੈ ਜੋ ਅਸੀਂ ਆਪਣੇ ਕੰਨੀਂ ਸੁਣੀਆਂ ਹਨ। 21 ਧਰਤੀ ਉੱਤੇ ਤੇਰੀ ਪਰਜਾ ਇਜ਼ਰਾਈਲ ਵਰਗੀ ਹੋਰ ਕਿਹੜੀ ਕੌਮ ਹੈ?+ ਸੱਚੇ ਪਰਮੇਸ਼ੁਰ ਨੇ ਆਪ ਜਾ ਕੇ ਉਨ੍ਹਾਂ ਲੋਕਾਂ ਨੂੰ ਛੁਡਾਇਆ ਤਾਂਕਿ ਉਹ ਉਸ ਦੀ ਪਰਜਾ ਬਣਨ।+ ਤੂੰ ਵੱਡੇ-ਵੱਡੇ ਤੇ ਅਸਚਰਜ ਕੰਮ ਕਰ ਕੇ ਆਪਣਾ ਨਾਂ ਬੁਲੰਦ ਕੀਤਾ+ ਅਤੇ ਕੌਮਾਂ ਨੂੰ ਆਪਣੀ ਪਰਜਾ ਅੱਗੋਂ ਭਜਾ ਦਿੱਤਾ+ ਜਿਸ ਨੂੰ ਤੂੰ ਮਿਸਰ ਤੋਂ ਛੁਡਾਇਆ ਸੀ। 22 ਤੂੰ ਆਪਣੇ ਇਜ਼ਰਾਈਲੀ ਲੋਕਾਂ ਨੂੰ ਹਮੇਸ਼ਾ ਲਈ ਆਪਣੀ ਪਰਜਾ ਬਣਾਇਆ;+ ਅਤੇ ਹੇ ਯਹੋਵਾਹ, ਤੂੰ ਉਨ੍ਹਾਂ ਦਾ ਪਰਮੇਸ਼ੁਰ ਬਣ ਗਿਆ।+
-