36 ਇਸ ਤੋਂ ਬਾਅਦ ਰਾਜੇ ਨੇ ਸ਼ਿਮਈ+ ਨੂੰ ਬੁਲਵਾ ਕੇ ਉਸ ਨੂੰ ਕਿਹਾ: “ਤੂੰ ਆਪਣੇ ਲਈ ਯਰੂਸ਼ਲਮ ਵਿਚ ਘਰ ਬਣਾ ਅਤੇ ਉੱਥੇ ਰਹਿ; ਤੂੰ ਉੱਥੋਂ ਨਿਕਲ ਕੇ ਕਿਸੇ ਹੋਰ ਜਗ੍ਹਾ ਨਾ ਜਾਈਂ। 37 ਜਿਸ ਦਿਨ ਤੂੰ ਉੱਥੋਂ ਬਾਹਰ ਗਿਆ ਅਤੇ ਕਿਦਰੋਨ ਘਾਟੀ+ ਨੂੰ ਪਾਰ ਕੀਤਾ, ਉਸ ਦਿਨ ਤੂੰ ਜ਼ਰੂਰ ਮਾਰਿਆ ਜਾਵੇਂਗਾ। ਤੇਰਾ ਖ਼ੂਨ ਤੇਰੇ ਆਪਣੇ ਸਿਰ ਪਵੇਗਾ।”