2 ਯਹੋਵਾਹ ਮੇਰੀ ਚਟਾਨ ਅਤੇ ਮੇਰਾ ਕਿਲਾ ਹੈ, ਉਹੀ ਮੈਨੂੰ ਬਚਾਉਂਦਾ ਹੈ।+
ਮੇਰਾ ਪਰਮੇਸ਼ੁਰ ਮੇਰੀ ਚਟਾਨ ਹੈ+ ਜਿਸ ਵਿਚ ਮੈਂ ਪਨਾਹ ਲਈ ਹੈ,
ਮੇਰੀ ਢਾਲ, ਮੇਰੀ ਮੁਕਤੀ ਦਾ ਸਿੰਗ ਅਤੇ ਮੇਰੀ ਮਜ਼ਬੂਤ ਪਨਾਹ।+
3 ਮੈਂ ਯਹੋਵਾਹ ਨੂੰ ਪੁਕਾਰਦਾ ਹਾਂ ਜੋ ਤਾਰੀਫ਼ ਦਾ ਹੱਕਦਾਰ ਹੈ
ਅਤੇ ਉਹ ਮੈਨੂੰ ਮੇਰੇ ਦੁਸ਼ਮਣਾਂ ਤੋਂ ਬਚਾਵੇਗਾ।+