-
ਯਸਾਯਾਹ 33:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਉਹ ਜੋ ਨੇਕੀ ਦੇ ਰਾਹ ʼਤੇ ਚੱਲਦਾ ਰਹਿੰਦਾ ਹੈ,+
ਜੋ ਸੱਚੀਆਂ ਗੱਲਾਂ ਕਰਦਾ ਹੈ,+
ਜੋ ਬੇਈਮਾਨੀ ਅਤੇ ਧੋਖੇ ਦੀ ਕਮਾਈ ਨੂੰ ਠੁਕਰਾਉਂਦਾ ਹੈ,
ਜਿਸ ਦੇ ਹੱਥ ਰਿਸ਼ਵਤ ਉੱਤੇ ਝਪਟਣ ਦੀ ਬਜਾਇ ਪਿੱਛੇ ਹਟ ਜਾਂਦੇ ਹਨ,+
ਜੋ ਖ਼ੂਨ ਵਹਾਉਣ ਦੀਆਂ ਯੋਜਨਾਵਾਂ ਬਾਰੇ ਸੁਣਨ ਤੋਂ ਕੰਨ ਬੰਦ ਕਰ ਲੈਂਦਾ ਹੈ,
ਜੋ ਬੁਰਾਈ ਦੇਖਣ ਤੋਂ ਆਪਣੀਆਂ ਅੱਖਾਂ ਮੀਟ ਲੈਂਦਾ ਹੈ,
16 ਉਹ ਉਚਾਈਆਂ ਉੱਤੇ ਵੱਸੇਗਾ;
ਚਟਾਨੀ ਗੜ੍ਹ ਉਸ ਦੀ ਸੁਰੱਖਿਅਤ ਪਨਾਹ* ਹੋਣਗੇ,
ਉਸ ਨੂੰ ਰੋਟੀ ਦਿੱਤੀ ਜਾਵੇਗੀ
ਅਤੇ ਉਸ ਨੂੰ ਕਦੇ ਪਾਣੀ ਦੀ ਕਮੀ ਨਹੀਂ ਹੋਵੇਗੀ।”+
-