-
2 ਇਤਿਹਾਸ 1:3-6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਫਿਰ ਸੁਲੇਮਾਨ ਅਤੇ ਸਾਰੀ ਮੰਡਲੀ ਗਿਬਓਨ ਵਿਚ ਉੱਚੀ ਜਗ੍ਹਾ ʼਤੇ ਗਈ+ ਕਿਉਂਕਿ ਉੱਥੇ ਸੱਚੇ ਪਰਮੇਸ਼ੁਰ ਦੀ ਮੰਡਲੀ ਦਾ ਤੰਬੂ ਸੀ, ਹਾਂ, ਉਹ ਤੰਬੂ ਜੋ ਯਹੋਵਾਹ ਦੇ ਸੇਵਕ ਮੂਸਾ ਨੇ ਉਜਾੜ ਵਿਚ ਬਣਾਇਆ ਸੀ। 4 ਪਰ ਦਾਊਦ ਸੱਚੇ ਪਰਮੇਸ਼ੁਰ ਦਾ ਸੰਦੂਕ ਕਿਰਯਥ-ਯਾਰੀਮ ਤੋਂ ਉਸ ਜਗ੍ਹਾ ਲੈ ਆਇਆ+ ਸੀ ਜਿਹੜੀ ਦਾਊਦ ਨੇ ਉਸ ਲਈ ਤਿਆਰ ਕੀਤੀ ਸੀ; ਉਸ ਨੇ ਯਰੂਸ਼ਲਮ ਵਿਚ ਉਸ ਵਾਸਤੇ ਤੰਬੂ ਲਾਇਆ ਸੀ।+ 5 ਅਤੇ ਊਰੀ ਦੇ ਪੁੱਤਰ ਤੇ ਹੂਰ ਦੇ ਪੋਤੇ ਬਸਲੇਲ+ ਦੁਆਰਾ ਬਣਾਈ ਗਈ ਤਾਂਬੇ ਦੀ ਵੇਦੀ+ ਯਹੋਵਾਹ ਦੇ ਡੇਰੇ ਅੱਗੇ ਰੱਖੀ ਗਈ ਸੀ; ਸੁਲੇਮਾਨ ਤੇ ਮੰਡਲੀ ਉਸ ਅੱਗੇ ਪ੍ਰਾਰਥਨਾ ਕਰਦੀ ਸੀ।* 6 ਸੁਲੇਮਾਨ ਨੇ ਉੱਥੇ ਯਹੋਵਾਹ ਅੱਗੇ ਬਲੀਦਾਨ ਚੜ੍ਹਾਏ ਅਤੇ ਉਸ ਨੇ ਮੰਡਲੀ ਦੇ ਤੰਬੂ ਦੀ ਤਾਂਬੇ ਦੀ ਵੇਦੀ ʼਤੇ 1,000 ਹੋਮ-ਬਲ਼ੀਆਂ ਚੜ੍ਹਾਈਆਂ।+
-