-
ਬਿਵਸਥਾ ਸਾਰ 17:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਤਾਂ ਤੁਸੀਂ ਆਪਣੇ ਲਈ ਉਹ ਰਾਜਾ ਨਿਯੁਕਤ ਕਰਿਓ ਜਿਸ ਨੂੰ ਤੁਹਾਡਾ ਪਰਮੇਸ਼ੁਰ ਯਹੋਵਾਹ ਚੁਣੇਗਾ।+ ਤੁਸੀਂ ਆਪਣੇ ਇਜ਼ਰਾਈਲੀ ਭਰਾਵਾਂ ਵਿੱਚੋਂ ਕਿਸੇ ਨੂੰ ਰਾਜਾ ਨਿਯੁਕਤ ਕਰਿਓ। ਤੁਹਾਨੂੰ ਕਿਸੇ ਪਰਦੇਸੀ ਨੂੰ ਰਾਜਾ ਬਣਾਉਣ ਦੀ ਇਜਾਜ਼ਤ ਨਹੀਂ ਹੈ ਜੋ ਤੁਹਾਡਾ ਭਰਾ ਨਹੀਂ ਹੈ। 16 ਪਰ ਰਾਜਾ ਆਪਣੇ ਲਈ ਬਹੁਤ ਸਾਰੇ ਘੋੜੇ ਨਾ ਰੱਖੇ+ ਜਾਂ ਆਪਣੇ ਲੋਕਾਂ ਨੂੰ ਹੋਰ ਘੋੜੇ ਲਿਆਉਣ ਲਈ ਮਿਸਰ ਨਾ ਭੇਜੇ ਕਿਉਂਕਿ ਯਹੋਵਾਹ ਨੇ ਤੁਹਾਨੂੰ ਕਿਹਾ ਹੈ, ‘ਤੁਸੀਂ ਵਾਪਸ ਮਿਸਰ ਨਹੀਂ ਜਾਣਾ।’
-
-
1 ਰਾਜਿਆਂ 10:24-26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਅਤੇ ਧਰਤੀ ਦੇ ਕੋਨੇ-ਕੋਨੇ ਤੋਂ ਲੋਕ ਸੁਲੇਮਾਨ ਨੂੰ ਮਿਲਣ ਆਉਂਦੇ ਸਨ* ਤਾਂਕਿ ਉਸ ਦੀਆਂ ਬੁੱਧ ਦੀਆਂ ਗੱਲਾਂ ਸੁਣਨ ਜੋ ਬੁੱਧ ਪਰਮੇਸ਼ੁਰ ਨੇ ਉਸ ਦੇ ਮਨ ਵਿਚ ਪਾਈ ਸੀ।+ 25 ਉਨ੍ਹਾਂ ਵਿੱਚੋਂ ਹਰ ਕੋਈ ਤੋਹਫ਼ੇ ਲੈ ਕੇ ਆਉਂਦਾ ਸੀ ਜਿਵੇਂ ਸੋਨੇ-ਚਾਂਦੀ ਦੀਆਂ ਚੀਜ਼ਾਂ, ਕੱਪੜੇ, ਹਥਿਆਰ, ਬਲਸਾਨ ਦਾ ਤੇਲ, ਘੋੜੇ ਅਤੇ ਖੱਚਰ। ਸਾਲ-ਦਰ-ਸਾਲ ਇਸੇ ਤਰ੍ਹਾਂ ਚੱਲਦਾ ਰਿਹਾ।
26 ਸੁਲੇਮਾਨ ਰਥ ਅਤੇ ਘੋੜੇ* ਇਕੱਠੇ ਕਰਦਾ ਰਿਹਾ; ਉਸ ਕੋਲ 1,400 ਰਥ ਅਤੇ 12,000 ਘੋੜੇ* ਸਨ+ ਅਤੇ ਉਹ ਉਨ੍ਹਾਂ ਨੂੰ ਰਥਾਂ ਵਾਲੇ ਸ਼ਹਿਰਾਂ ਵਿਚ ਅਤੇ ਯਰੂਸ਼ਲਮ ਵਿਚ ਆਪਣੇ ਕੋਲ ਰੱਖਦਾ ਸੀ।+
-
-
2 ਇਤਿਹਾਸ 1:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਮਿਸਰ ਤੋਂ ਮੰਗਵਾਏ ਹਰੇਕ ਰਥ ਦੀ ਕੀਮਤ ਚਾਂਦੀ ਦੇ 600 ਟੁਕੜੇ ਅਤੇ ਹਰੇਕ ਘੋੜੇ ਦੀ ਕੀਮਤ ਚਾਂਦੀ ਦੇ 150 ਟੁਕੜੇ ਸੀ; ਉਹ ਅੱਗੋਂ ਉਨ੍ਹਾਂ ਨੂੰ ਹਿੱਤੀਆਂ ਦੇ ਸਾਰੇ ਰਾਜਿਆਂ ਅਤੇ ਸੀਰੀਆ ਦੇ ਰਾਜਿਆਂ ਨੂੰ ਵੇਚ ਦਿੰਦੇ ਸਨ।
-