-
1 ਰਾਜਿਆਂ 9:20-22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਅਤੇ ਅਮੋਰੀਆਂ, ਹਿੱਤੀਆਂ, ਪਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ ਵਿੱਚੋਂ ਬਚੇ ਉਹ ਸਾਰੇ ਲੋਕ+ ਜੋ ਇਜ਼ਰਾਈਲ ਦੀ ਪਰਜਾ ਨਹੀਂ ਸਨ+ 21 ਅਤੇ ਜਿਨ੍ਹਾਂ ਨੂੰ ਇਜ਼ਰਾਈਲੀ ਨਾਸ਼ ਨਹੀਂ ਕਰ ਸਕੇ ਸਨ, ਦੇਸ਼ ਵਿਚ ਉਨ੍ਹਾਂ ਦੀ ਬਚੀ ਹੋਈ ਔਲਾਦ ਨੂੰ ਅੱਜ ਦੇ ਦਿਨ ਤਕ ਸੁਲੇਮਾਨ ਨੇ ਗ਼ੁਲਾਮਾਂ ਵਜੋਂ ਜਬਰੀ ਮਜ਼ਦੂਰੀ ਕਰਨ ਲਾਇਆ ਹੋਇਆ ਹੈ।+ 22 ਪਰ ਸੁਲੇਮਾਨ ਨੇ ਕਿਸੇ ਵੀ ਇਜ਼ਰਾਈਲੀ ਨੂੰ ਗ਼ੁਲਾਮ ਨਹੀਂ ਬਣਾਇਆ+ ਕਿਉਂਕਿ ਉਹ ਉਸ ਦੇ ਯੋਧੇ, ਸੇਵਕ, ਪ੍ਰਧਾਨ, ਸਹਾਇਕ ਅਧਿਕਾਰੀ ਅਤੇ ਉਸ ਦੇ ਰਥਵਾਨਾਂ ਤੇ ਘੋੜਸਵਾਰਾਂ ਦੇ ਮੁਖੀ ਸਨ।
-
-
2 ਇਤਿਹਾਸ 2:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਫਿਰ ਸੁਲੇਮਾਨ ਨੇ ਇਜ਼ਰਾਈਲ ਦੇਸ਼ ਵਿਚ ਰਹਿੰਦੇ ਸਾਰੇ ਪਰਦੇਸੀ ਆਦਮੀਆਂ ਦੀ ਗਿਣਤੀ ਕੀਤੀ+ ਤੇ ਉਨ੍ਹਾਂ ਦੀ ਗਿਣਤੀ 1,53,600 ਸੀ। ਉਸ ਨੇ ਇਹ ਗਿਣਤੀ ਆਪਣੇ ਪਿਤਾ ਦਾਊਦ ਦੇ ਮਰਦਮਸ਼ੁਮਾਰੀ ਕਰਨ ਤੋਂ ਬਾਅਦ ਕੀਤੀ ਸੀ।+ 18 ਸੁਲੇਮਾਨ ਨੇ 70,000 ਆਦਮੀਆਂ ਨੂੰ ਆਮ ਮਜ਼ਦੂਰਾਂ* ਵਜੋਂ ਤੇ 80,000 ਆਦਮੀਆਂ ਨੂੰ ਪਹਾੜਾਂ ਵਿਚ ਪੱਥਰ ਕੱਟਣ ਵਾਲਿਆਂ ਵਜੋਂ ਠਹਿਰਾਇਆ+ ਅਤੇ 3,600 ਜਣਿਆਂ ਨੂੰ ਉਨ੍ਹਾਂ ਦੀ ਨਿਗਰਾਨੀ ਕਰਨ ਦਾ ਕੰਮ ਦਿੱਤਾ ਤਾਂਕਿ ਉਹ ਇਨ੍ਹਾਂ ਮਜ਼ਦੂਰਾਂ ਤੋਂ ਕੰਮ ਕਰਾਉਣ।+
-
-
2 ਇਤਿਹਾਸ 8:7-9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਅਤੇ ਹਿੱਤੀਆਂ, ਅਮੋਰੀਆਂ, ਪਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ+ ਵਿੱਚੋਂ ਬਚੇ ਉਹ ਸਾਰੇ ਲੋਕ ਜੋ ਇਜ਼ਰਾਈਲ ਦਾ ਹਿੱਸਾ ਨਹੀਂ ਸਨ+ 8 ਅਤੇ ਜਿਨ੍ਹਾਂ ਨੂੰ ਇਜ਼ਰਾਈਲੀਆਂ ਨੇ ਨਾਸ਼ ਨਹੀਂ ਕੀਤਾ ਸੀ, ਦੇਸ਼ ਵਿਚ ਉਨ੍ਹਾਂ ਦੀ ਬਚੀ ਹੋਈ ਔਲਾਦ+ ਨੂੰ ਅੱਜ ਦੇ ਦਿਨ ਤਕ ਸੁਲੇਮਾਨ ਨੇ ਗ਼ੁਲਾਮਾਂ ਵਜੋਂ ਜਬਰੀ ਮਜ਼ਦੂਰੀ ਕਰਨ ਲਾਇਆ ਹੋਇਆ ਹੈ।+ 9 ਪਰ ਸੁਲੇਮਾਨ ਨੇ ਕਿਸੇ ਵੀ ਇਜ਼ਰਾਈਲੀ ਨੂੰ ਆਪਣੇ ਕੰਮ ਲਈ ਗ਼ੁਲਾਮ ਨਹੀਂ ਬਣਾਇਆ+ ਕਿਉਂਕਿ ਉਹ ਉਸ ਦੇ ਯੋਧੇ, ਉਸ ਦੇ ਸਹਾਇਕ ਅਧਿਕਾਰੀਆਂ ਦੇ ਮੁਖੀ ਅਤੇ ਉਸ ਦੇ ਰਥਵਾਨਾਂ ਤੇ ਘੋੜਸਵਾਰਾਂ ਦੇ ਮੁਖੀ ਸਨ।+
-