-
2 ਇਤਿਹਾਸ 14:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਫਿਰ ਆਸਾ ਨੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪੁਕਾਰ+ ਕੇ ਕਿਹਾ: “ਹੇ ਯਹੋਵਾਹ, ਤੇਰੇ ਲਈ ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਜਿਨ੍ਹਾਂ ਦੀ ਤੂੰ ਮਦਦ ਕਰਦਾ ਹੈਂ, ਉਹ ਬਹੁਤੇ ਹਨ ਜਾਂ ਨਿਰਬਲ।+ ਹੇ ਸਾਡੇ ਪਰਮੇਸ਼ੁਰ ਯਹੋਵਾਹ, ਸਾਡੀ ਮਦਦ ਕਰ ਕਿਉਂਕਿ ਅਸੀਂ ਤੇਰੇ ʼਤੇ ਭਰੋਸਾ ਰੱਖਿਆ ਹੈ+ ਅਤੇ ਅਸੀਂ ਤੇਰੇ ਨਾਂ ʼਤੇ ਇਸ ਭੀੜ ਵਿਰੁੱਧ ਆਏ ਹਾਂ।+ ਹੇ ਯਹੋਵਾਹ, ਤੂੰ ਸਾਡਾ ਪਰਮੇਸ਼ੁਰ ਹੈਂ। ਮਾਮੂਲੀ ਜਿਹੇ ਇਨਸਾਨ ਨੂੰ ਆਪਣੇ ʼਤੇ ਹਾਵੀ ਨਾ ਹੋਣ ਦੇ।”+
-
-
2 ਇਤਿਹਾਸ 20:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਫਿਰ ਯਹੋਸ਼ਾਫ਼ਾਟ ਯਹੋਵਾਹ ਦੇ ਭਵਨ ਵਿਚ ਨਵੇਂ ਵਿਹੜੇ ਦੇ ਸਾਮ੍ਹਣੇ ਯਹੂਦਾਹ ਤੇ ਯਰੂਸ਼ਲਮ ਦੀ ਮੰਡਲੀ ਵਿਚ ਖੜ੍ਹਾ ਹੋਇਆ 6 ਅਤੇ ਉਸ ਨੇ ਕਿਹਾ:
“ਹੇ ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ, ਕੀ ਆਕਾਸ਼ ਵਿਚ ਤੂੰ ਹੀ ਪਰਮੇਸ਼ੁਰ ਨਹੀਂ;+ ਕੀ ਕੌਮਾਂ ਦੇ ਸਾਰੇ ਰਾਜਾਂ ਉੱਤੇ ਤੇਰਾ ਹੀ ਅਧਿਕਾਰ ਨਹੀਂ?+ ਤੇਰੇ ਹੱਥ ਵਿਚ ਤਾਕਤ ਅਤੇ ਬਲ ਹੈ ਅਤੇ ਕੋਈ ਵੀ ਤੇਰੇ ਵਿਰੁੱਧ ਟਿਕ ਨਹੀਂ ਸਕਦਾ।+
-