30 ਆਮਰੀ ਦਾ ਪੁੱਤਰ ਅਹਾਬ ਯਹੋਵਾਹ ਦੀਆਂ ਨਜ਼ਰਾਂ ਵਿਚ ਉਨ੍ਹਾਂ ਸਾਰਿਆਂ ਨਾਲੋਂ ਭੈੜਾ ਸੀ ਜੋ ਉਸ ਤੋਂ ਪਹਿਲਾਂ ਆਏ ਸਨ।+ 31 ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ+ ਦੇ ਰਾਹ ʼਤੇ ਚੱਲਣਾ ਜਿਵੇਂ ਉਸ ਲਈ ਛੋਟੀ ਜਿਹੀ ਗੱਲ ਸੀ, ਉਸ ਨੇ ਸੀਦੋਨੀ+ ਰਾਜੇ ਏਥਬਾਲ ਦੀ ਧੀ ਈਜ਼ਬਲ+ ਨਾਲ ਵੀ ਵਿਆਹ ਕਰਾ ਲਿਆ ਅਤੇ ਬਆਲ ਦੀ ਭਗਤੀ ਕਰਨ ਅਤੇ ਉਸ ਨੂੰ ਮੱਥਾ ਟੇਕਣ ਲੱਗਾ।+