-
1 ਰਾਜਿਆਂ 12:28-30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਰਾਜੇ ਨੇ ਸਲਾਹ ਕਰ ਕੇ ਸੋਨੇ ਦੇ ਦੋ ਵੱਛੇ ਬਣਾਏ+ ਅਤੇ ਲੋਕਾਂ ਨੂੰ ਕਿਹਾ: “ਤੁਹਾਨੂੰ ਉਤਾਹਾਂ ਯਰੂਸ਼ਲਮ ਜਾਣ ਲਈ ਕਿੰਨੀ ਖੇਚਲ਼ ਕਰਨੀ ਪੈਂਦੀ ਹੈ। ਹੇ ਇਜ਼ਰਾਈਲ, ਦੇਖੋ, ਇਹ ਹੈ ਤੁਹਾਡਾ ਪਰਮੇਸ਼ੁਰ ਜੋ ਤੁਹਾਨੂੰ ਮਿਸਰ ਤੋਂ ਬਾਹਰ ਕੱਢ ਲਿਆਇਆ ਸੀ।”+ 29 ਫਿਰ ਉਸ ਨੇ ਇਕ ਵੱਛਾ ਬੈਤੇਲ+ ਵਿਚ ਤੇ ਦੂਜਾ ਦਾਨ+ ਵਿਚ ਰੱਖ ਦਿੱਤਾ। 30 ਇਸ ਕਰਕੇ ਲੋਕਾਂ ਨੇ ਪਾਪ ਕੀਤਾ+ ਅਤੇ ਉਹ ਵੱਛੇ ਦੀ ਪੂਜਾ ਕਰਨ ਲਈ ਦੂਰ ਦਾਨ ਤਕ ਜਾਣ ਲੱਗੇ।
-
-
1 ਰਾਜਿਆਂ 13:33, 34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਇਹ ਸਭ ਕੁਝ ਹੋਣ ਤੋਂ ਬਾਅਦ ਵੀ ਯਾਰਾਬੁਆਮ ਆਪਣੇ ਬੁਰੇ ਰਾਹ ਤੋਂ ਨਹੀਂ ਮੁੜਿਆ, ਸਗੋਂ ਉਹ ਆਮ ਲੋਕਾਂ ਵਿੱਚੋਂ ਉੱਚੀਆਂ ਥਾਵਾਂ ਲਈ ਪੁਜਾਰੀ ਨਿਯੁਕਤ ਕਰਦਾ ਰਿਹਾ।+ ਜਿਹੜਾ ਵੀ ਪੁਜਾਰੀ ਬਣਨਾ ਚਾਹੁੰਦਾ ਸੀ, ਉਹ ਉਸ ਨੂੰ ਇਹ ਕਹਿ ਕੇ ਪੁਜਾਰੀ ਬਣਾ ਦਿੰਦਾ ਸੀ:* “ਇਹਨੂੰ ਵੀ ਉੱਚੀਆਂ ਥਾਵਾਂ ਦਾ ਪੁਜਾਰੀ ਬਣਾ ਦਿਓ।”+ 34 ਯਾਰਾਬੁਆਮ ਦੇ ਘਰਾਣੇ ਦੇ ਇਸ ਪਾਪ+ ਕਰਕੇ ਉਨ੍ਹਾਂ ਦਾ ਨਾਸ਼ ਹੋ ਗਿਆ ਅਤੇ ਧਰਤੀ ਤੋਂ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਗਿਆ।+
-