-
2 ਇਤਿਹਾਸ 16:11-14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਆਸਾ ਦੀ ਕਹਾਣੀ, ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਯਹੂਦਾਹ ਅਤੇ ਇਜ਼ਰਾਈਲ ਦੇ ਰਾਜਿਆਂ ਦੀ ਕਿਤਾਬ ਵਿਚ ਲਿਖੀ ਹੋਈ ਹੈ।+
12 ਆਸਾ ਦੇ ਰਾਜ ਦੇ 39ਵੇਂ ਸਾਲ ਉਸ ਦੇ ਪੈਰਾਂ ਨੂੰ ਇਕ ਰੋਗ ਲੱਗ ਗਿਆ ਅਤੇ ਉਹ ਬਹੁਤ ਬੀਮਾਰ ਹੋ ਗਿਆ; ਪਰ ਆਪਣੀ ਬੀਮਾਰੀ ਵਿਚ ਵੀ ਉਹ ਯਹੋਵਾਹ ਵੱਲ ਨਹੀਂ ਮੁੜਿਆ, ਸਗੋਂ ਵੈਦਾਂ ਕੋਲ ਗਿਆ। 13 ਫਿਰ ਆਸਾ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ;+ ਉਸ ਦੇ ਰਾਜ ਦੇ 41ਵੇਂ ਸਾਲ ਵਿਚ ਉਸ ਦੀ ਮੌਤ ਹੋ ਗਈ। 14 ਉਨ੍ਹਾਂ ਨੇ ਉਸ ਨੂੰ ਇਕ ਸ਼ਾਨਦਾਰ ਕਬਰ ਵਿਚ ਦਫ਼ਨਾਇਆ ਜੋ ਉਸ ਨੇ ਦਾਊਦ ਦੇ ਸ਼ਹਿਰ+ ਵਿਚ ਆਪਣੇ ਲਈ ਖੁਦਵਾਈ ਸੀ ਅਤੇ ਉਨ੍ਹਾਂ ਨੇ ਉਸ ਨੂੰ ਇਕ ਅਰਥੀ ʼਤੇ ਰੱਖਿਆ ਜੋ ਬਲਸਾਨ ਦੇ ਤੇਲ ਅਤੇ ਤਰ੍ਹਾਂ-ਤਰ੍ਹਾਂ ਦੇ ਮਸਾਲਿਆਂ ਤੇ ਖ਼ੁਸ਼ਬੂਦਾਰ ਤੇਲ ਦੇ ਮਿਸ਼ਰਣ ਨਾਲ ਭਰੀ ਪਈ ਸੀ।+ ਇਸ ਤੋਂ ਇਲਾਵਾ, ਉਨ੍ਹਾਂ ਨੇ ਉਸ ਲਈ ਇਕ ਵੱਡੀ ਅੱਗ ਬਾਲ਼ੀ।*
-