-
ਬਿਵਸਥਾ ਸਾਰ 32:39ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਮੈਂ ਹੀ ਮੌਤ ਦਿੰਦਾ ਹਾਂ ਅਤੇ ਮੈਂ ਹੀ ਜ਼ਿੰਦਗੀ ਦਿੰਦਾ ਹਾਂ।+
-
-
2 ਰਾਜਿਆਂ 4:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਜਦੋਂ ਅਲੀਸ਼ਾ ਘਰ ਵਿਚ ਆਇਆ, ਤਾਂ ਮੁੰਡਾ ਉਸ ਦੇ ਮੰਜੇ ʼਤੇ ਮਰਿਆ ਪਿਆ ਸੀ।+
-
-
2 ਰਾਜਿਆਂ 4:34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਫਿਰ ਉਹ ਮੰਜੇ ʼਤੇ ਚੜ੍ਹ ਗਿਆ ਅਤੇ ਬੱਚੇ ਉੱਤੇ ਲੰਮਾ ਪੈ ਗਿਆ, ਉਸ ਨੇ ਆਪਣਾ ਮੂੰਹ ਮੁੰਡੇ ਦੇ ਮੂੰਹ ʼਤੇ ਰੱਖਿਆ, ਆਪਣੀਆਂ ਅੱਖਾਂ ਉਸ ਦੀਆਂ ਅੱਖਾਂ ਉੱਤੇ ਅਤੇ ਆਪਣੀਆਂ ਹਥੇਲੀਆਂ ਉਸ ਦੀਆਂ ਹਥੇਲੀਆਂ ਉੱਤੇ ਰੱਖੀਆਂ ਤੇ ਉਸ ਉੱਤੇ ਪਸਰਿਆ ਰਿਹਾ ਅਤੇ ਬੱਚੇ ਦਾ ਸਰੀਰ ਨਿੱਘਾ ਹੋਣ ਲੱਗ ਪਿਆ।+
-
-
ਯੂਹੰਨਾ 11:44ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
44 ਉਹ ਆਦਮੀ ਜਿਹੜਾ ਮਰ ਗਿਆ ਸੀ, ਬਾਹਰ ਆ ਗਿਆ। ਉਸ ਦੇ ਹੱਥਾਂ-ਪੈਰਾਂ ʼਤੇ ਪੱਟੀਆਂ ਬੱਝੀਆਂ ਹੋਈਆਂ ਸਨ ਅਤੇ ਮੂੰਹ ʼਤੇ ਕੱਪੜਾ ਲਪੇਟਿਆ ਹੋਇਆ ਸੀ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਉਸ ਦੀਆਂ ਪੱਟੀਆਂ ਖੋਲ੍ਹ ਦਿਓ ਅਤੇ ਉਸ ਨੂੰ ਜਾਣ ਦਿਓ।”
-
-
ਰਸੂਲਾਂ ਦੇ ਕੰਮ 9:40, 41ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
40 ਫਿਰ ਪਤਰਸ ਨੇ ਸਾਰਿਆਂ ਨੂੰ ਬਾਹਰ ਜਾਣ ਲਈ ਕਿਹਾ+ ਅਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ। ਇਸ ਤੋਂ ਬਾਅਦ ਉਸ ਨੇ ਦੋਰਕਸ ਦੀ ਦੇਹ ਵੱਲ ਮੁੜ ਕੇ ਕਿਹਾ: “ਤਬਿਥਾ ਉੱਠ!” ਅਤੇ ਤਬਿਥਾ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤੇ ਪਤਰਸ ਨੂੰ ਦੇਖਦਿਆਂ ਸਾਰ ਉੱਠ ਕੇ ਬੈਠ ਗਈ।+ 41 ਫਿਰ ਪਤਰਸ ਨੇ ਉਸ ਨੂੰ ਆਪਣੇ ਹੱਥ ਦਾ ਸਹਾਰਾ ਦੇ ਕੇ ਖੜ੍ਹਾ ਕੀਤਾ ਅਤੇ ਪਵਿੱਤਰ ਸੇਵਕਾਂ ਤੇ ਵਿਧਵਾਵਾਂ ਨੂੰ ਬੁਲਾਇਆ ਅਤੇ ਉਨ੍ਹਾਂ ਅੱਗੇ ਤਬਿਥਾ ਨੂੰ ਜੀਉਂਦੀ-ਜਾਗਦੀ ਪੇਸ਼ ਕੀਤਾ।+
-
-
ਰਸੂਲਾਂ ਦੇ ਕੰਮ 20:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਯੂਤਖੁਸ ਨਾਂ ਦਾ ਇਕ ਨੌਜਵਾਨ ਖਿੜਕੀ ʼਤੇ ਬੈਠਾ ਹੋਇਆ ਸੀ। ਜਦੋਂ ਪੌਲੁਸ ਦੇਰ ਤਕ ਉਪਦੇਸ਼ ਦਿੰਦਾ ਰਿਹਾ, ਤਾਂ ਯੂਤਖੁਸ ਗੂੜ੍ਹੀ ਨੀਂਦ ਸੌਂ ਗਿਆ ਅਤੇ ਸੁੱਤਾ-ਸੁੱਤਾ ਤੀਜੀ ਮੰਜ਼ਲ ਤੋਂ ਡਿਗ ਗਿਆ ਤੇ ਜਦੋਂ ਉਸ ਨੂੰ ਚੁੱਕਿਆ ਗਿਆ, ਤਾਂ ਉਹ ਮਰਿਆ ਹੋਇਆ ਸੀ। 10 ਪਰ ਪੌਲੁਸ ਥੱਲੇ ਗਿਆ ਅਤੇ ਉਸ ਨੇ ਝੁਕ ਕੇ ਮੁੰਡੇ ਨੂੰ ਗਲ਼ੇ ਨਾਲ ਲਾਇਆ+ ਅਤੇ ਕਿਹਾ: “ਰੌਲ਼ਾ ਨਾ ਪਾਓ ਕਿਉਂਕਿ ਮੁੰਡਾ ਜੀਉਂਦਾ ਹੋ ਗਿਆ ਹੈ।”+
-