-
2 ਰਾਜਿਆਂ 9:1-3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਫਿਰ ਅਲੀਸ਼ਾ ਨਬੀ ਨੇ ਨਬੀਆਂ ਦੇ ਪੁੱਤਰਾਂ ਵਿੱਚੋਂ ਇਕ ਨੂੰ ਸੱਦਿਆ ਤੇ ਉਸ ਨੂੰ ਕਿਹਾ: “ਆਪਣੇ ਕੱਪੜੇ ਲੱਕ ਦੁਆਲੇ ਬੰਨ੍ਹ ਅਤੇ ਆਪਣੇ ਨਾਲ ਤੇਲ ਦੀ ਇਹ ਕੁੱਪੀ ਲੈ ਕੇ ਫਟਾਫਟ ਰਾਮੋਥ-ਗਿਲਆਦ+ ਨੂੰ ਜਾਹ। 2 ਜਦੋਂ ਤੂੰ ਉੱਥੇ ਪਹੁੰਚੇਂ, ਤਾਂ ਯੇਹੂ+ ਨੂੰ ਲੱਭੀਂ ਜੋ ਯਹੋਸ਼ਾਫ਼ਾਟ ਦਾ ਪੁੱਤਰ ਤੇ ਨਿਮਸ਼ੀ ਦਾ ਪੋਤਾ ਹੈ; ਅੰਦਰ ਜਾਈਂ ਤੇ ਉਸ ਨੂੰ ਉਸ ਦੇ ਭਰਾਵਾਂ ਵਿੱਚੋਂ ਉੱਠਣ ਨੂੰ ਕਹੀਂ ਤੇ ਉਸ ਨੂੰ ਕੋਠੜੀ ਵਿਚ ਲੈ ਜਾਈਂ। 3 ਫਿਰ ਤੇਲ ਦੀ ਕੁੱਪੀ ਲਈਂ ਤੇ ਇਸ ਨੂੰ ਉਸ ਦੇ ਸਿਰ ʼਤੇ ਡੋਲ੍ਹ ਦੇਈਂ ਤੇ ਕਹੀਂ, ‘ਯਹੋਵਾਹ ਇਹ ਕਹਿੰਦਾ ਹੈ: “ਮੈਂ ਤੈਨੂੰ ਇਜ਼ਰਾਈਲ ਉੱਤੇ ਰਾਜਾ ਨਿਯੁਕਤ ਕਰਦਾ ਹਾਂ।”’+ ਫਿਰ ਦਰਵਾਜ਼ਾ ਖੋਲ੍ਹ ਕੇ ਫਟਾਫਟ ਭੱਜ ਜਾਈਂ।”
-
-
2 ਰਾਜਿਆਂ 9:30-33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਜਦੋਂ ਯੇਹੂ ਯਿਜ਼ਰਾਏਲ+ ਆਇਆ, ਤਾਂ ਈਜ਼ਬਲ+ ਨੇ ਇਸ ਬਾਰੇ ਸੁਣਿਆ। ਇਸ ਲਈ ਉਸ ਨੇ ਆਪਣੀਆਂ ਅੱਖਾਂ ਵਿਚ ਸੁਰਮਾ ਪਾਇਆ* ਤੇ ਆਪਣੇ ਸਿਰ ਨੂੰ ਸ਼ਿੰਗਾਰਿਆ ਅਤੇ ਖਿੜਕੀ ਥਾਣੀਂ ਥੱਲੇ ਦੇਖਣ ਲੱਗੀ। 31 ਜਦੋਂ ਯੇਹੂ ਦਰਵਾਜ਼ੇ ਥਾਣੀਂ ਅੰਦਰ ਆਇਆ, ਤਾਂ ਈਜ਼ਬਲ ਨੇ ਕਿਹਾ: “ਕੀ ਜ਼ਿਮਰੀ ਨਾਲ ਚੰਗਾ ਹੋਇਆ ਸੀ ਜੋ ਆਪਣੇ ਮਾਲਕ ਦਾ ਕਾਤਲ ਸੀ?”+ 32 ਉੱਪਰ ਖਿੜਕੀ ਵੱਲ ਦੇਖ ਕੇ ਯੇਹੂ ਨੇ ਕਿਹਾ: “ਕੌਣ ਮੇਰੇ ਵੱਲ ਹੈ? ਕੌਣ?”+ ਉਸੇ ਵੇਲੇ ਦੋ-ਤਿੰਨ ਦਰਬਾਰੀਆਂ ਨੇ ਹੇਠਾਂ ਉਸ ਵੱਲ ਦੇਖਿਆ। 33 ਫਿਰ ਉਸ ਨੇ ਕਿਹਾ: “ਇਹਨੂੰ ਥੱਲੇ ਸੁੱਟ ਦਿਓ!” ਇਸ ਲਈ ਉਨ੍ਹਾਂ ਨੇ ਉਸ ਨੂੰ ਥੱਲੇ ਸੁੱਟ ਦਿੱਤਾ ਅਤੇ ਉਸ ਦੇ ਖ਼ੂਨ ਦੇ ਛਿੱਟੇ ਕੰਧ ਅਤੇ ਘੋੜਿਆਂ ਉੱਤੇ ਪੈ ਗਏ ਅਤੇ ਯੇਹੂ ਨੇ ਉਸ ਨੂੰ ਕੁਚਲ ਦਿੱਤਾ।
-