13 ਅਲੀਸ਼ਾ ਨੇ ਇਜ਼ਰਾਈਲ ਦੇ ਰਾਜੇ ਨੂੰ ਕਿਹਾ: “ਤੇਰਾ ਮੇਰੇ ਨਾਲ ਕੀ ਵਾਸਤਾ?+ ਆਪਣੇ ਪਿਤਾ ਦੇ ਨਬੀਆਂ ਅਤੇ ਆਪਣੀ ਮਾਤਾ ਦੇ ਨਬੀਆਂ ਕੋਲ ਜਾਹ।”+ ਪਰ ਇਜ਼ਰਾਈਲ ਦੇ ਰਾਜੇ ਨੇ ਉਸ ਨੂੰ ਕਿਹਾ: “ਨਹੀਂ, ਕਿਉਂਕਿ ਯਹੋਵਾਹ ਨੇ ਸਾਨੂੰ ਤਿੰਨਾਂ ਰਾਜਿਆਂ ਨੂੰ ਸੱਦਿਆ ਹੈ ਤਾਂਕਿ ਉਹ ਸਾਨੂੰ ਮੋਆਬ ਦੇ ਹੱਥ ਵਿਚ ਦੇ ਦੇਵੇ।”