-
1 ਰਾਜਿਆਂ 16:30-33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਆਮਰੀ ਦਾ ਪੁੱਤਰ ਅਹਾਬ ਯਹੋਵਾਹ ਦੀਆਂ ਨਜ਼ਰਾਂ ਵਿਚ ਉਨ੍ਹਾਂ ਸਾਰਿਆਂ ਨਾਲੋਂ ਭੈੜਾ ਸੀ ਜੋ ਉਸ ਤੋਂ ਪਹਿਲਾਂ ਆਏ ਸਨ।+ 31 ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ+ ਦੇ ਰਾਹ ʼਤੇ ਚੱਲਣਾ ਜਿਵੇਂ ਉਸ ਲਈ ਛੋਟੀ ਜਿਹੀ ਗੱਲ ਸੀ, ਉਸ ਨੇ ਸੀਦੋਨੀ+ ਰਾਜੇ ਏਥਬਾਲ ਦੀ ਧੀ ਈਜ਼ਬਲ+ ਨਾਲ ਵੀ ਵਿਆਹ ਕਰਾ ਲਿਆ ਅਤੇ ਬਆਲ ਦੀ ਭਗਤੀ ਕਰਨ ਅਤੇ ਉਸ ਨੂੰ ਮੱਥਾ ਟੇਕਣ ਲੱਗਾ।+ 32 ਇਸ ਦੇ ਨਾਲ-ਨਾਲ ਉਸ ਨੇ ਸਾਮਰਿਯਾ ਵਿਚ ਆਪਣੇ ਵੱਲੋਂ ਬਣਾਏ ਬਆਲ ਦੇ ਮੰਦਰ*+ ਵਿਚ ਬਆਲ ਲਈ ਇਕ ਵੇਦੀ ਬਣਾਈ। 33 ਅਹਾਬ ਨੇ ਇਕ ਪੂਜਾ-ਖੰਭਾ* ਵੀ ਖੜ੍ਹਾ ਕੀਤਾ।+ ਅਹਾਬ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਕ੍ਰੋਧ ਭੜਕਾਉਣ ਲਈ ਆਪਣੇ ਤੋਂ ਪਹਿਲਾਂ ਆਏ ਇਜ਼ਰਾਈਲ ਦੇ ਸਾਰੇ ਰਾਜਿਆਂ ਨਾਲੋਂ ਕਿਤੇ ਜ਼ਿਆਦਾ ਭੈੜੇ ਕੰਮ ਕੀਤੇ।
-