34 ਅੱਜ ਤਕ ਉਹ ਲੋਕ ਆਪਣੇ ਪੁਰਾਣੇ ਧਰਮਾਂ ਨੂੰ ਮੰਨ ਰਹੇ ਹਨ। ਉਨ੍ਹਾਂ ਵਿੱਚੋਂ ਨਾ ਕੋਈ ਯਹੋਵਾਹ ਦੀ ਭਗਤੀ ਕਰਦਾ ਹੈ ਅਤੇ ਨਾ ਹੀ ਕੋਈ ਉਸ ਦੇ ਨਿਯਮਾਂ, ਉਸ ਦੇ ਨਿਆਵਾਂ, ਕਾਨੂੰਨ ਅਤੇ ਉਸ ਹੁਕਮ ਨੂੰ ਮੰਨਦਾ ਹੈ ਜੋ ਯਹੋਵਾਹ ਨੇ ਯਾਕੂਬ ਦੇ ਪੁੱਤਰਾਂ ਨੂੰ ਦਿੱਤਾ ਸੀ ਜਿਸ ਦਾ ਨਾਂ ਬਦਲ ਕੇ ਉਸ ਨੇ ਇਜ਼ਰਾਈਲ ਰੱਖਿਆ ਸੀ।+