-
ਯਸਾਯਾਹ 22:15-19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਸਾਰੇ ਜਹਾਨ ਦਾ ਮਾਲਕ, ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਇਸ ਪ੍ਰਬੰਧਕ ਸ਼ਬਨਾ+ ਕੋਲ ਜਾਹ ਜੋ ਘਰ* ਦਾ ਨਿਗਰਾਨ ਹੈ ਅਤੇ ਉਸ ਨੂੰ ਕਹਿ, 16 ‘ਤੇਰਾ ਇੱਥੇ ਕੀ ਹੈ ਅਤੇ ਇੱਥੇ ਤੇਰਾ ਕੌਣ ਹੈ ਜੋ ਤੂੰ ਆਪਣੇ ਲਈ ਕਬਰ ਤਰਾਸ਼ੀ ਹੈ?’ ਉਹ ਆਪਣੇ ਲਈ ਉੱਚੀ ਜਗ੍ਹਾ ʼਤੇ ਕਬਰ ਤਰਾਸ਼ ਰਿਹਾ ਹੈ; ਉਹ ਚਟਾਨ ਵਿਚ ਆਪਣੇ ਲਈ ਆਰਾਮ ਕਰਨ ਦੀ ਜਗ੍ਹਾ* ਖੋਦ ਰਿਹਾ ਹੈ। 17 ‘ਦੇਖ! ਹੇ ਆਦਮੀ, ਯਹੋਵਾਹ ਤੈਨੂੰ ਜ਼ੋਰ ਨਾਲ ਜ਼ਮੀਨ ʼਤੇ ਸੁੱਟੇਗਾ ਅਤੇ ਤੈਨੂੰ ਦਬੋਚੇਗਾ। 18 ਉਹ ਤੈਨੂੰ ਕੱਸ ਕੇ ਲਪੇਟੇਗਾ ਅਤੇ ਇਕ ਗੇਂਦ ਵਾਂਗ ਖੁੱਲ੍ਹੇ ਮੈਦਾਨ ਵਿਚ ਵਗਾ ਕੇ ਸੁੱਟੇਗਾ। ਉੱਥੇ ਤੂੰ ਮਰ ਜਾਵੇਂਗਾ ਅਤੇ ਉੱਥੇ ਤੇਰੇ ਸ਼ਾਨਦਾਰ ਰਥ ਹੋਣਗੇ ਜਿਸ ਕਰਕੇ ਤੇਰੇ ਮਾਲਕ ਦੇ ਘਰਾਣੇ ਦਾ ਅਪਮਾਨ ਹੋਵੇਗਾ। 19 ਮੈਂ ਤੇਰੀ ਪਦਵੀ ਖੋਹ ਲਵਾਂਗਾ ਅਤੇ ਤੈਨੂੰ ਤੇਰੇ ਅਹੁਦੇ ਤੋਂ ਲਾਹ ਸੁੱਟਾਂਗਾ।
-