-
ਯਸਾਯਾਹ 36:13-20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਫਿਰ ਰਬਸ਼ਾਕੇਹ ਨੇ ਖੜ੍ਹਾ ਹੋ ਕੇ ਉੱਚੀ ਆਵਾਜ਼ ਵਿਚ ਯਹੂਦੀਆਂ ਦੀ ਭਾਸ਼ਾ ਵਿਚ+ ਕਿਹਾ: “ਮਹਾਨ ਰਾਜੇ, ਹਾਂ, ਅੱਸ਼ੂਰ ਦੇ ਰਾਜੇ ਦਾ ਸੰਦੇਸ਼ ਸੁਣੋ।+ 14 ਰਾਜਾ ਇਹ ਕਹਿੰਦਾ ਹੈ, ‘ਹਿਜ਼ਕੀਯਾਹ ਦੇ ਧੋਖੇ ਵਿਚ ਨਾ ਆਓ ਕਿਉਂਕਿ ਉਹ ਤੁਹਾਨੂੰ ਨਹੀਂ ਬਚਾ ਸਕਦਾ।+ 15 ਨਾਲੇ ਹਿਜ਼ਕੀਯਾਹ ਦੀਆਂ ਇਨ੍ਹਾਂ ਗੱਲਾਂ ਵਿਚ ਆ ਕੇ ਯਹੋਵਾਹ ਉੱਤੇ ਭਰੋਸਾ ਨਾ ਕਰੋ:+ “ਯਹੋਵਾਹ ਸਾਨੂੰ ਜ਼ਰੂਰ ਬਚਾਵੇਗਾ ਅਤੇ ਇਹ ਸ਼ਹਿਰ ਅੱਸ਼ੂਰ ਦੇ ਰਾਜੇ ਦੇ ਹੱਥ ਵਿਚ ਨਹੀਂ ਦਿੱਤਾ ਜਾਵੇਗਾ।” 16 ਹਿਜ਼ਕੀਯਾਹ ਦੀ ਗੱਲ ਨਾ ਸੁਣੋ ਕਿਉਂਕਿ ਅੱਸ਼ੂਰ ਦਾ ਰਾਜਾ ਇਹ ਕਹਿੰਦਾ ਹੈ: “ਮੇਰੇ ਨਾਲ ਸੁਲ੍ਹਾ ਕਰ ਲਓ ਅਤੇ ਆਪਣੇ ਆਪ ਨੂੰ ਮੇਰੇ ਹਵਾਲੇ ਕਰ ਦਿਓ* ਅਤੇ ਤੁਹਾਡੇ ਵਿੱਚੋਂ ਹਰੇਕ ਜਣਾ ਆਪੋ-ਆਪਣੀ ਅੰਗੂਰੀ ਵੇਲ ਅਤੇ ਆਪੋ-ਆਪਣੇ ਅੰਜੀਰ ਦੇ ਦਰਖ਼ਤ ਤੋਂ ਖਾਵੇਗਾ ਤੇ ਆਪਣੇ ਹੀ ਖੂਹ ਦਾ ਪਾਣੀ ਪੀਵੇਗਾ 17 ਜਦ ਤਕ ਮੈਂ ਆ ਕੇ ਤੁਹਾਨੂੰ ਉਸ ਦੇਸ਼ ਵਿਚ ਨਾ ਲੈ ਜਾਵਾਂ ਜੋ ਤੁਹਾਡੇ ਆਪਣੇ ਦੇਸ਼ ਵਰਗਾ ਹੈ,+ ਹਾਂ, ਅਨਾਜ ਤੇ ਨਵੇਂ ਦਾਖਰਸ ਦਾ ਦੇਸ਼, ਰੋਟੀ ਤੇ ਅੰਗੂਰਾਂ ਦੇ ਬਾਗ਼ਾਂ ਦਾ ਦੇਸ਼। 18 ਹਿਜ਼ਕੀਯਾਹ ਦੀ ਇਸ ਗੱਲ ਵਿਚ ਆ ਕੇ ਗੁਮਰਾਹ ਨਾ ਹੋਵੋ, ‘ਯਹੋਵਾਹ ਸਾਨੂੰ ਬਚਾਵੇਗਾ।’ ਕੀ ਕੌਮਾਂ ਦਾ ਕੋਈ ਵੀ ਦੇਵਤਾ ਅੱਸ਼ੂਰ ਦੇ ਰਾਜੇ ਦੇ ਹੱਥੋਂ ਆਪਣੇ ਦੇਸ਼ ਨੂੰ ਬਚਾ ਸਕਿਆ?+ 19 ਹਮਾਥ ਤੇ ਅਰਪਾਦ ਦੇ ਦੇਵਤੇ ਕਿੱਥੇ ਹਨ?+ ਸਫਰਵਾਇਮ ਦੇ ਦੇਵਤੇ ਕਿੱਥੇ ਹਨ?+ ਕੀ ਉਹ ਸਾਮਰਿਯਾ ਨੂੰ ਮੇਰੇ ਹੱਥੋਂ ਬਚਾ ਪਾਏ?+ 20 ਉਨ੍ਹਾਂ ਦੇਸ਼ਾਂ ਦੇ ਸਾਰੇ ਦੇਵਤਿਆਂ ਵਿੱਚੋਂ ਕੌਣ ਆਪਣੇ ਦੇਸ਼ ਨੂੰ ਮੇਰੇ ਹੱਥੋਂ ਬਚਾ ਪਾਇਆ ਜੋ ਯਹੋਵਾਹ ਯਰੂਸ਼ਲਮ ਨੂੰ ਮੇਰੇ ਹੱਥੋਂ ਬਚਾ ਸਕੇ?”’”+
-