17 ਉਸ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਬੇਇੱਜ਼ਤੀ ਕਰਨ+ ਅਤੇ ਉਸ ਖ਼ਿਲਾਫ਼ ਗੱਲਾਂ ਕਹਿਣ ਲਈ ਚਿੱਠੀਆਂ ਵੀ ਲਿਖੀਆਂ।+ ਉਸ ਨੇ ਲਿਖਿਆ: “ਜਿਵੇਂ ਦੇਸ਼ਾਂ ਦੀਆਂ ਕੌਮਾਂ ਦੇ ਦੇਵਤੇ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਬਚਾ ਪਾਏ,+ ਉਵੇਂ ਹੀ ਹਿਜ਼ਕੀਯਾਹ ਦਾ ਪਰਮੇਸ਼ੁਰ ਵੀ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਬਚਾ ਨਹੀਂ ਸਕੇਗਾ।”